ਮੁਕਤਸਰ ਪਹੁੰਚੇ ਸਿਮਰਨਜੀਤ ਬੈਂਸ ਦਾ ਬਿਆਨ; ਨਵਜੋਤ ਕੌਰ ਸਿੱਧੂ ਵੱਲ ਸਾਧਿਆ ਨਿਸ਼ਾਨਾ; ਸਿੱਧੂ ਜੋੜੇ ਦੇ ਜਾਣ ਨਾਲ ਕਾਂਗਰਸ ਨੂੰ ਨਹੀਂ ਪੈਂਦਾ ਫਰਕ

0
12

ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਅਹੁਦੇ ਲੈਣ ਵੇਲੇ ਕੋਈ ਖੋਟ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕਿ ਸਿੱਧੂ ਜੋੜੀ ਦੇ ਬਾਹਰ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਅਸਰ ਨਹੀਂ ਪਵੇਗਾ।

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਅਤੇ ਨਵਜੋਤ ਕੌਰ ਸਿੱਧੂ ਜਦੋਂ ਕਾਂਗਰਸ ਪਾਰਟੀ ਦੇ ਮੰਤਰੀ ਸੀ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਕਿੰਨਾ ਪੈਸਾ ਦਿੱਤਾ ਹੈ। ਸਿੱਧੂ ਜੋੜੇ ਤੇ ਤੰਜ ਕਸਦਿਆ ਕਿਹਾ ਕਿ ਕਾਂਗਰਸ ਵਿਚੋਂ ਬਾਹਰ ਕੱਢਣ ਨਾਲ ਕਾਂਗਰਸ  ਨੂੰ ਕੋਈ ਫਰਕ ਨਹੀਂ ਪੈਂਦਾ। ਰਾਜਾ ਵੜਿੰਗ ਨੂੰ ਬੱਬਰ ਸ਼ੇਰ ਦਾ ਖਿਤਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਈ ਇਹੋ ਜਿਹਾ ਪਹਿਲਾ ਪ੍ਰਧਾਨ ਬਣਿਆ ਜਿਨਾਂ ਨੇ ਜੋ ਪਾਰਟੀ ਦਾ ਡਿਸਿਪਲਨ ਭੰਗ ਕਰਦਾ, ਉਸ ਤੇ ਨਾਲ ਦੀ ਨਾਲ ਕਾਰਵਾਈ ਕੀਤੀ ਹੋਵੇ।

ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੜੇਬੰਦੀ ਨਹੀਂ ਹੈ। ਲੁਧਿਆਣਾ ਦੇ ਸਾਬਕਾ ਮੰਤਰੀ ਆਸ਼ੂ ਬਾਰੇ ਉਨ੍ਹਾਂ ਕਿਹਾ ਕਿ ਆਸ਼ੂ ਭਰਾ ਪਹਿਲਾ ਹਾਰ ਜਿੱਤ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਤ-ਹਾਰ ਹੁੰਦੀ ਰਹਿੰਦੀ ਐ, ਜੇ ਉਹ ਪਹਿਲਾਂ ਹਾਰ ਗਏ ਸੀ ਤੇ ਦੁਬਾਰਾ ਜਿੱਤ ਵੀ ਸਕਦੇ ਹਨ।  ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਇਹ ਹਾਈ ਕਮਾਂਡ ਨੇ ਤੈਅ ਕਰਨਾ ਕਿ ਕੌਣ ਸੀਐਮ ਹੋਵੇਗਾ।

LEAVE A REPLY

Please enter your comment!
Please enter your name here