ਡਾ. ਵੇਰਕਾ ਦੀ ਹਰਿਆਣਾ ਸਰਕਾਰ ਨੂੰ ਚਿਤਾਵਨੀ; ਆਈਪੀਐਸ ਖੁਦਕੁਸ਼ੀ ਮਾਮਲੇ ’ਚ ਮੰਗਿਆ ਇਨਸਾਫ; ਕਿਹਾ, ਇਨਸਾਫ ਨਾ ਮਿਲਿਆ ਤਾਂ ਹੋਵੇਗਾ ਦਲਿਤ ਅੰਦੋਲਨ

0
58

ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਤੇ ਸਿਆਸਤ ਗਰਮਾ ਗਈ ਐ। ਸਾਬਕਾ ਮੰਤਰੀ ਦੇ ਦਲਿਤ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਹਰਿਆਣਾ ਸਰਕਾਰ ਨੂੰ ਦੇਸ਼-ਵਿਆਪੀ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾ ਦਲਿਤ ਉਤਪੀੜਨ ਨਾਲ ਜੁੜੀ ਹੋਈ ਐ ਪਰ ਹਰਿਆਣਾ ਸਰਕਾਰ ਚੁੱਪ ਬੈਠੀ ਐ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਅਧਿਕਾਰੀ ਦੀ ਮੌਤ ਨਹੀਂ, ਸਗੋਂ ਪੂਰੇ ਦਲਿਤ ਸਮਾਜ ਦੇ ਸਨਮਾਨ ਨਾਲ ਜੁੜਿਆ ਹੈ, ਇਸ ਲਈ ਜੇਕਰ ਹਰਿਆਣਾ ਸਰਕਾਰ ਨੇ ਛੇਤੀ ਇਨਸਾਫ ਨਾ ਦਿੱਤਾ ਤਾਂ ਦੇਸ਼ ਵਿਆਪੀ ਸੰਘਰਸ਼ ਵਿੱਢਿਆ ਜਾਵੇਗਾ।
ਉਹਨਾਂ ਕਿਹਾ ਕਿ ਇਹ ਸਿਰਫ਼ ਇੱਕ ਸੂਬੇ ਦਾ ਮਾਮਲਾ ਨਹੀਂ, ਸਗੋਂ ਭਾਰਤ ਦੇ ਸੰਵਿਧਾਨਿਕ ਅਧਿਕਾਰਾਂ ਨਾਲ ਜੁੜੀ ਚੁਣੌਤੀ ਹੈ। ਡਾ. ਵੇਰਕਾ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਦਲਿਤ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨਾਲ ਮੀਟਿੰਗ ਕਰਕੇ ਰਾਸ਼ਟਰੀ ਪੱਧਰ ’ਤੇ ਅੰਦੋਲਨ ਦੀ ਰਣਨੀਤੀ ਤਿਆਰ ਕਰਨਗੇ। ਉਹਨਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਨੂੰ ਸਖਤ ਲਹਿਜੇ ਵਿਚ ਕਿਹਾ ਕਿ ਦਲਿਤਾਂ ਦੀ ਆਵਾਜ਼ ਨੂੰ ਅਣਸੁਣੀ ਕਰਨਾ ਮਹਿੰਗਾ ਪੈ ਸਕਦਾ ਐ, ਇਸ ਲਈ ਸਰਕਾਰਾਂ ਨੂੰ ਦਲਿਤ-ਵਿਰੋਧੀ ਲਾਭੀ ਖਿਲਾਫ ਨਕੇਲ ਕੱਸਣੀ ਚਾਹੀਦੀ ਐ।

LEAVE A REPLY

Please enter your comment!
Please enter your name here