ਪੰਜਾਬ ਅੰਮ੍ਰਿਤਸਰ ’ਚ ਰਾਜੋਆਣਾ ਮਾਮਲੇ ਬਾਰੇ ਬੋਲੇ ਸੁਖਬੀਰ ਬਾਦਲ; ਕੇਂਦਰ ਸਰਕਾਰ ਤੋਂ ਸਜ਼ਾ ਉਮਰ ਕੈਦ ’ਚ ਬਦਲਣ ਦੀ ਮੰਗ By admin - October 10, 2025 0 59 Facebook Twitter Pinterest WhatsApp ਅੰਮ੍ਰਿਤਸਰ ਪਹੁੰਚੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਤੋਂ ਜੇਲ੍ਹ ਵਿਚ ਬੰਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਐ। ਸੁਪਰੀਮ ਕੋਰਟ ਦੀ ਭਾਈ ਰਾਜੋਆਣਾ ਮਾਮਲੇ ਬਾਰੇ ਆਈ ਤਾਜ਼ਾ ਟਿੱਪਣੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ 30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਅੰਦਰ ਬੰਦ ਨੇ ਪਰ ਉਨ੍ਹਾਂ ਦੀ ਫਾਂਸੀ ਬਾਰੇ ਕੋਈ ਅੰਤਮ ਫੈਸਲਾ ਨਹੀਂ ਹੋ ਸਕਿਆ, ਇਸ ਲਈ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦੇਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀ ਨੁਮਾਇੰਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੰਮੇ ਸਮੇਂ ਤੋਂ ਇਹੋ ਮੰਗ ਕਰਦੀ ਆ ਰਹੀ ਐ। ਪੰਜਾਬ ਸਰਕਾਰ ਦੀ ਰੋਸ਼ਨ ਪੰਜਾਬ ਮੁਹਿੰਮ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਕਰਨ ਲਈ ਅਕਾਲੀ ਦਲ ਨੇ ਕਈ ਥਰਮਲ ਪਲਾਂਟ ਲਗਾਏ ਸਨ ਪਰ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਬਿਜਲੀ ਪੈਦਾਵਾਰ ਵਧਾਉਣ ਬਾਰੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੰਨੀ ਬਿਜਲੀ ਵਰਤੀ ਜਾ ਰਹੀ ਐ, ਇਹ ਅਕਾਲੀ ਸਰਕਾਰ ਦੀ ਦੇਣ ਐ, ਇਸ ਲਈ ਸਰਕਾਰ ਨੂੰ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ ਐ। ਖਡੂਰ ਸਾਹਿਬ ਦੇ ਵਿਧਾਇਕ ਨੂੰ ਸਸਪੈਂਡ ਨਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੇ ਉਮੀਦਵਾਰਾਂ ਦੀਆਂ ਜ਼ਮਾਨਤਾ ਜ਼ਬਤ ਹੋਣ ਦਾ ਡਰ ਸਤਾ ਰਿਹਾ ਐ, ਜਿਸ ਦੇ ਚਲਦਿਆਂ ਉਹ ਅਜਿਹਾ ਕਰ ਰਹੀ ਐ। ਕਿਸਾਨਾਂ ਦੇ ਮੁੜ ਵਸੇਬੇ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਇਸ ਕੰਮ ਵਿਚ ਲੱਗਿਆ ਹੋਇਆ ਐ ਅਤੇ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ।