ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦੇਹਾਂਤ; ਹਸਪਤਾਲ ’ਚ ਸਰਜਰੀ ਦੌਰਾਨ ਪਿਆ ਦਿਲ ਦਾ ਦੌਰਾ

0
58

 

ਜਲੰਧਰ ਸ਼ਹਿਰ ਨਾਲ ਸਬੰਧਤ ਅੰਤਰ ਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦੇਹਾਂਤ ਹੋ ਗਿਆ ਐ ਖਬਰਾਂ ਮੁਤਾਬਕ ਉਹ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਮੋਢੇ ਦੇ ਫਰੈਕਟਰ ਦੀ ਸਰਜਰੀ ਕਰਵਾਉਣ ਗਏ ਸਨ, ਜਿੱਥੇ ਸਰਜਰੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਮੂਲ ਰੂਪ ਵਿਚ ਗੁਰਦਾਸਪੁਰ ਨਾਲ ਸਬੰਧਤ ਵਰਿੰਦਰ ਘੁੰਮਣ ਇੰਨੀਂ ਦਿਨੀਂ ਜਲੰਧਰ ਦੀ ਬਸਤੀ ਸ਼ੇਖ ਅਧੀਨ ਆਉਂਦੇ ਘਈ ਨਗਰ ਵਿਖੇ ਰਹਿ ਰਹੇ ਸਨ। ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਬਾਡੀ ਬਿਲਡਰ ਤੇ ਫਿਲਮ ਇੰਡਸਟਰੀ ਅੰਦਰ ਸੋਗ ਦੀ ਲਹਿਰ ਐ।
ਦੱਸਣਯੋਗ ਐ ਕਿ ਵਰਿੰਦਰ ਘੁੰਮਣ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ। ਉਹ ਬਾਡੀ ਬਿਲਡਰ ਦੇ ਨਾਲ ਨਾਲ ਪੰਜਾਬੀ ਅਦਾਕਾਰ ਵੀ ਸਨ ਅਤੇ ਉਨ੍ਹਾਂ ਨਪੰਜਾਬੀ ਦੀਆਂ ਫਿਲਮਾਂ ਤੋਂ ਇਲਾਵਾ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਟਾਈਗਰ 3 ਵਿੱਚ ਵੀ ਕੰਮ ਕੀਤਾ ਸੀ। ਉਸ ਨੇ ਪੰਜਾਬੀ ਦੀਆਂ ਫਿਲਮਾਂ ‘ਕਬੱਡੀ ਵਨਸ ਅਗੇਨ’ ਵਿੱਚ ਮੁੱਖ ਅਦਾਕਾਰ ਵਜੋਂ ਕੰਮ ਕੀਤਾ। ਸਾਲ 2014 ਵਿੱਚ ‘ਰੋਰ: ਟਾਈਗਰ ਆਫ ਦਾ ਸੁੰਦਰਵਨ’ ਰਾਹੀ ਹਿੰਦੀ ਫਿਲਮਾਂ ਵਿੱਚ ਵੀ ਕੰਮ ਦੀ ਸ਼ੁਰੂਆਤ ਕੀਤੀ । ਉਹ ਇੱਕ ਪ੍ਰਮੁੱਖ ਭਾਰਤੀ ਪੇਸ਼ੇਵਰ ਬਾਡੀ ਬਿਲਡਰ, ਅਦਾਕਾਰ ਅਤੇ ਡੇਅਰੀ ਕਿਸਾਨ ਸੀ। ਉਨ੍ਹਾਂ ਨੂੰ ਦੁਨੀਆ ਦਾ ਪਹਿਲਾ ਸ਼ੁੱਧ ਸ਼ਾਕਾਹਾਰੀ ਪੇਸ਼ੇਵਰ ਬਾਡੀ ਬਿਲਡਰ ਮੰਨਿਆ ਜਾਂਦਾ ਸੀ ਅਤੇ ਭਾਰਤ ਵਿੱਚ ਬਾਡੀ ਬਿਲਡਿੰਗ ਖੇਤਰ ਵਿੱਚ ਪ੍ਰੇਰਨਾ ਸਰੋਤ ਰਿਹਾ ਹੈ।
ਇਹ ਵੀ ਦੱਸ ਦਈਏ ਕਿ ਵਰਿੰਦਰ ਘੁੰਮਣ ਨੇ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਉਸਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ। ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਕੀ ਉਸਨੂੰ 2027 ਦੀਆਂ ਚੋਣਾਂ ਕਿਸੇ ਪਾਰਟੀ ਵੱਲੋਂ ਲੜਨੀਆਂ ਚਾਹੀਦੀਆਂ ਹਨ ਜਾਂ ਇੱਕ ਆਜ਼ਾਦ ਉਮੀਦਵਾਰ ਵਜੋਂ। ਘੁੰਮਣ ਨੇ ਲਿਖਿਆ ਸੀ ਕਿ ਚੋਣਾਂ ਜਿੱਤ ਕੇ, ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਵੀ ਮਿਲੇਗਾ। ਖੇਡਾਂ ਵਿੱਚ ਨੌਜਵਾਨਾਂ ਦੀ ਵੱਧ ਰਹੀ ਦਿਲਚਸਪੀ ਨਸ਼ੇ ਦੀ ਲਤ ਨੂੰ ਖਤਮ ਕਰ ਸਕਦੀ ਹੈ।
ਬੀਤੇ ਦਿਨ ਆਏ ਹੜ੍ਹਾਂ ਦੌਰਾਨ ਵੀ ਉਨ੍ਹਾਂ ਨੇ ਸਰਗਰਮ ਭੂਮਿਕਾ ਨਿਭਾਈ ਸੀ। ਹੜ੍ਹਾਂ ਦੌਰਾਨ ਵਰਿੰਦਰ ਸਿੰਘ ਘੁੰਮਣ ਅਤੇ ਉਨ੍ਹਾਂ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਪੀੜਤਾਂ ਨੂੰ ਰਾਹਤ ਸਮੱਗਰੀ ਦੀ ਵੰਡ ਕੀਤੀ ਸੀ। ਘੁੰਮਣ ਨੇ ਉਸ ਸਮੇਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਨਹੀਂ ਜਾ ਸਕੇ।

LEAVE A REPLY

Please enter your comment!
Please enter your name here