ਸੰਗਰੂਰ ਦੇ ਸਰਕਾਰੀ ਦਫ਼ਤਰ ’ਚ ਖਜ਼ਾਨਾ ਮੰਤਰੀ ਦਾ ਛਾਪਾ; ਜੀਐਸਟੀ ਐਂਡ ਐਕਸਾਈਜ਼ ਵਿਭਾਗ ਦੀ ਕੀਤੀ ਅਚਨਚੇਤ ਚੈਕਿੰਗ; ਗੈਰ ਹਾਜ਼ਰ ਪਾਏ ਗਏ ਮੁਲਾਜ਼ਮਾਂ ਨੂੰ ਦਿੱਤੀ ਸਖਤ ਚਿਤਾਵਨੀ

0
68

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਅੱਜ ਸੰਗਰੂਰ ਤੇ ਜੀਐਸਟੀ ਐਂਡ ਐਕਸਾਈਜ਼ ਵਿਭਾਗ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਕਈ ਮੁਲਾਜ਼ਮ ਦਫਤਰ ਵਿਚੋਂ ਗੈਰ-ਹਾਜਰ ਪਾਏ ਗਏ, ਜਿਨ੍ਹਾਂ ਤੋਂ ਖਜਾਨਾ ਮੰਤਰੀ ਨੇ ਗੈਰ-ਹਾਜ਼ਰ ਰਹਿਣ ਸਬੰਧੀ ਪੁੱਛਗਿੱਛ ਕੀਤੀ। ਇਸੇ ਦੌਰਾਨ ਕੁੱਝ ਮੁਲਾਜ਼ਮਾਂ ਨੂੰ ਲਿਖਤੀ ਰੂਪ ਵਿਚ ਗੈਰਹਾਜ਼ਰੀ ਕਾਰਨ ਦੇਣ ਨੂੰ ਕਿਹਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਖਜਾਨਾ ਮੰਤਰੀ ਨੇ ਕਿਹ ਕਿ ਵਿਭਾਗ ਦੇ ਦਫਤਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦਾ ਐ ਅਤੇ ਇਸ ਵਿਚ ਜੋ ਵੀ ਕੁਤਾਹੀ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਤੈਅ ਸਮੇਂ ਦੌਰਾਨ ਦਫਤਰ ਅੰਦਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ।

LEAVE A REPLY

Please enter your comment!
Please enter your name here