ਪੰਜਾਬ ਪਟਿਆਲਾ ਪਹੁੰਚੇ ਆਪ ਆਗੂ ਮੁਨੀਸ ਸਿਸੋਦੀਆ/ ਬੂਥ ਪੱਧਰੀ ਮੀਟਿੰਗ ’ਚ ਕੀਤੀ ਸ਼ਿਰਕਤ/ ਨਸ਼ਿਆਂ ਦੇ ਮੁੱਦੇ ਬੀਜੇਪੀ ਵੱਲ ਸਾਧੇ ਨਿਸ਼ਾਨੇ By admin - September 23, 2026 0 1 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਸਿਸੋਦੀਆ ਅੱਜ ਪਟਿਆਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਦੀ ਬੂਥ ਪੱਧਰੀ ਮੀਟਿੰਗ ’ਚ ਸ਼ਮੂਲੀਅਤ ਕੀਤੀ। ਮੀਟਿੰਗ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲ ਤਿੱਖੇ ਨਿਸ਼ਾਨੇ ਸਾਧੇ। ਬੀਜੇਪੀ ਦੀ ਨਸ਼ਿਆਂ ਖਿਲਾਫ ਯਾਤਰਾ ’ਤੇ ਕਟਾਸ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 80 ਫੀਸਦੀ ਨਸ਼ਾ ਭਾਜਪਾ ਸ਼ਾਂਸਤ ਸੂਬਿਆਂ ਵਿਚੋਂ ਆ ਰਿਹਾ ਹੈ, ਇਸ ਲਈ ਭਾਜਪਾਂ ਨੂੰ ਪਹਿਲਾਂ ਆਪਣੇ ਰਾਜਾਂ ਵਿਚ ਨਸ਼ੇ ਖਤਮ ਕਰਨੇ ਚਾਹੀਦੇ ਨੇ। ਪੁਲਿਸ ਕਰਮਚਾਰੀਆਂ ਬਾਰੇ ਕਥਿਤ ਆਡੀਓ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਬਚਿਆ, ਇਸ ਲਈ ਉਹ ਫਰਜ਼ੀ ਆਡੀਓ-ਵੀਡੀਓ ਦਾ ਸਹਾਰਾ ਲੈ ਰਹੇ ਹਨ।