ਜੂਨ 84 ਦੇ ਘੱਲੂਘਾਰੇ ਬਾਰੇ ਐਸਜੀਪੀਸੀ ਪ੍ਰਧਾਨ ਧਾਮੀ ਦਾ ਬਿਆਨ/ 41 ਸਾਲ ਪਹਿਲਾਂ ਵਾਪਰੇ ਖੂਨੀ ਸਾਕੇ ਬਾਰੇ ਸਾਂਝਾ ਕੀਤਾ ਖੂਨ ਭਿੱਜਿਆ ਬਿਰਤਾਂਤ

0
66

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 41 ਸਾਲ ਪਹਿਲਾਂ ਵਾਪਰੇ ਖੂਨੀ ਸਾਕੇ ਨੂੰ ਯਾਦ ਕਰਦਿਆਂ ਉਸ ਸਮੇਂ ਵਾਪਰੇ ਖੂਨੀ ਬਿਰਤਾਂਤ ਸਾਂਝਾ ਕੀਤਾ ਐ। ਉਨ੍ਹਾਂ ਕਿਹਾ ਕਿ ਇਸ ਖੂਨੀ ਸਾਕੇ ਨੂੰ ਭਾਵੇਂ 41 ਸਾਲ ਦਾ ਲੰਮਾ ਅਰਸਾ ਬੀਤ ਚੁੱਕਾ ਐ ਪਰ ਸਿੱਖਾਂ ਦੇ ਜ਼ਖਮੀ ਅਜੇ ਵੀ ਅੱਲੇ ਨੇ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਕਹਿਣੀ ਤੇ ਕਥਨੀ ਦੇ ਮੁਤਾਬਕ ਜ਼ਾਲਮਾਂ ਦਾ ਡੱਟ ਕੇ ਮੁਕਾਬਲਾ ਕਰਦਿਆਂ ਸ਼ਹੀਦੀਆਂ ਦਿੱਤੀਆਂ ਸਨ। ਅੱਤ ਵਿਚ ਉਨ੍ਹਾਂ ਨੇ 6 ਤਰੀਕ ਦੇ ਸਾਰੇ ਕਾਰਜ ਸ਼ਾਂਤੀਪੂਰਨ ਪੂਰੇ ਹੋਣ ਤੇ ਜਥੇਬੰਦੀਆਂ ਤੇ ਸੰਗਤ ਦੀ ਧੰਨਵਾਦ ਕੀਤਾ ਐ।  ਉਨ੍ਹਾਂ ਸੰਗਤ ਨੂੰ ਪੰਥਕ ਏਕੇ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੌਮ ਇਕਜੁਟ ਹੋ ਜਾਂਦੀ ਐ ਤਾਂ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੈਠੇ ਸਿੰਘ ਬਾਹਰ ਆ ਸਕਦੇ ਨੇ।

LEAVE A REPLY

Please enter your comment!
Please enter your name here