Uncategorized ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਮੌਕੇ ਸ਼ਰਧਾਂਜਲੀ ਸਮਾਗਮ/ 41ਵੀਂ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ/ ਨਿਹੰਗ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਨੇ ਕੀਤੀ ਸ਼ਿਰਕਤ By admin - June 6, 2025 0 64 Facebook Twitter Pinterest WhatsApp ਜੂਨ 1984 ਦੇ ਘੱਲੂਘਾਰਾ ਦੀ 41ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਸ਼ਾਂਤੀਪੂਰਵਕ ਸਮਾਪਤ ਹੋ ਗਏ। ਸ਼ਰਧਾਂਜਲੀ ਸਮਾਗਮ ਵਿਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਇਲਾਵਾ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਨਮਨ ਕੀਤਾ। ਸਮਾਪਤੀ ਸਮਾਰੋਹ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੂਨ 1984 ਦੇ ਘੱਲੂਘਾਰਾ ਮੌਕੇ ਵਾਪਰੇ ਘਟਨਾਕ੍ਰਮ ਨੂੰ ਯਾਦ ਕਰਦਿਆਂ ਸਿੱਖ ਸੰਗਤ ਨੂੰ ਇਕ ਖਾਲਸਾਈ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਮੀਡੀਆ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਮੇਂ ਦੀ ਕਾਂਗਰਸ ਹਕੂਮਤ ਦੇ ਇਸ਼ਾਰੇ ਤੇ ਕੀਤੇ ਗਏ ਇਸ ਹਮਲੇ ਨੂੰ ਭਾਵੇਂ 41 ਸਾਲ ਦਾ ਅਰਸਾ ਬੀਤ ਚੁੱਕਾ ਐ ਪਰ ਸਿੱਖਾਂ ਦੇ ਜ਼ਖਮ ਅਜੇ ਵੀ ਅੱਲੇ ਨੇ ਅਤੇ ਸਿੱਖਾਂ ਨੂੰ ਅਜੇ ਤਕ ਪੂਰਾ ਇਨਸਾਫ ਨਹੀਂ ਮਿਲ ਸਕਿਆ। ਹਾਲਤ ਇਹ ਐ ਕਿ ਘੱਲੂਘਾਰੇ ਦੌਰਾਨ ਘਰ ਦੇ ਚਾਰ ਜੀਅ ਗੁਆਉਣ ਵਾਲੇ ਮਾਤਾ ਅੱਜ ਵੀ ਇਨਸਾਫ ਦੀ ਉਡੀਕ ਵਿਚ ਇਕੱਲੀ ਰਹਿ ਰਹੀ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਕੌਮ ਇਕੱਠੇ ਨਹੀਂ ਹੁੰਦੀ ਉਹਨਾਂ ਦੇ ਸਾਨੂੰ ਇਨਸਾਫ ਨਹੀਂ ਮਿਲਣਾ ਸਾਨੂੰ ਆਪਸੀ ਮਤਭੇਦ ਛੱਡ ਕੇ ਇੱਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਸ਼ੁਕਰਾਨਾ ਕਰਦਾ ਹਾਂ ਕਿ ਇਹ ਘੱਲੂਘਾਰਾ ਦਿਵਸ ਸ਼ਾਂਤੀ ਨਾਲ ਨਿਬੜਿਆ। ਉਹਨਾਂ ਨੇ ਪਹੁੰਚੀਆਂ ਹੋਈਆਂ ਸਾਰੀਆਂ ਟਕਸਾਲਾਂ ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਮੈਂ ਕਾਲੀ ਦਸਤਾਰ ਸਜਾਈ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਅਰਦਾਸ ਦੇ ਰੂਪ ਵਿੱਚ ਆਪਣਾ ਸੰਦੇਸ਼ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਕੌਮ ਦੇ ਵੱਡੇ ਹਿੱਤ ਦੇਖਣੇ ਹੋਣ ਉਦੋਂ ਬਹੁਤ ਕੁਝ ਦੇਖਣਾ ਪੈਂਦਾ। ਅਸੀਂ ਅਕਾਲ ਤਖਤ ਸਾਹਿਬ ਦਾ ਮਾਹੌਲ ਨਹੀਂ ਖਰਾਬ ਹੋਣਾ ਦੇਣਾ ਚਾਹੁੰਦੇ ਇਸ ਕਰਕੇ ਜੋ ਹੋਇਆ ਸਾਰੀਆਂ ਜਥੇਬੰਦੀਆਂ ਮੇਰੇ ਕੋਲ ਹੀ ਬੈਠੀਆਂ ਰਹੀਆਂ। ਉਹਨਾਂ ਨੇ ਕਿਹਾ ਕਿ ਇੱਕ ਦਿਨ ਐਸਾ ਵੀ ਆਵੇਗਾ ਜਦੋਂ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਮੈਨੂੰ ਸਿਰਪਾਓ ਸਾਹਿਬ ਦੇਣਗੀਆਂ।