ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾਂਜਲੀ ਦੇਣ ਪਹੁੰਚੇ ਧਰਮੀ ਫੌਜੀ/ ਧਰਮੀ ਫੌਜੀਆਂ ਦਾ ਖਿਤਾਬ ਨਾ ਮਿਲਣ ’ਤੇ ਜਾਹਰ ਕੀਤੀ ਨਰਾਜਗੀ

0
63

ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਵਿਰੋਧ ਵਿਚ ਨੌਕਰੀਆਂ ਛੱਡਣ ਵਾਲੇ ਧਰਮੀ ਫੌਜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਘੱਲੂਘਾਰਾ ਦੀ 41ਵੀਂ ਬਰਸੀ ਮੌਕੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ। ਇਸ ਦੌਰਾਨ ਉਹ 41 ਸਾਲ ਪਹਿਲਾਂ ਵਾਪਰੇ ਘਟਨਕ੍ਰਮ ਨੂੰ ਯਾਦ ਕਰ ਕੇ ਭਾਵੁਕ ਹੋ ਗਏ। ਇਸ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਧਰਮੀ ਫੌਜੀਆਂ ਨੇ ਕਿਹਾ ਕਿ ਉਹਨਾਂ ਧਰਮ ਖਾਤਰ ਨੌਕਰੀ ਛੱਡੀ ਸੀ ਤੇ ਅੱਜ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਲੱਗੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਹਿਰਦੇ ਵਲੂੰਦਰੇ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਧਰਮੀ ਫੌਜੀਆਂ ਦਾ ਖਿਤਾਬ ਨਾ ਦੇਣ ਲਈ ਐਸਜੀਪੀਸੀ ਖਿਲਾਫ ਨਰਾਜਗੀ ਵੀ ਜਾਹਰ ਕੀਤੀ। ਉਹਨਾਂ ਕਿਹਾ ਕਿ ਅੱਜ ਵੀ ਐਸਜੀਪੀਸੀ ਵੱਲੋਂ ਉਹਨਾਂ ਨੂੰ ਧਰਮੀ ਫੌਜੀ ਨਹੀਂ ਕਿਹਾ ਜਾਂਦਾ ਤੇ ਉਹਨਾਂ ਨੂੰ ਸਿਰਫ ਸਾਬਕਾ ਫੌਜੀ ਹੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਲਗਾਤਾਰ ਹੀ ਐਸਜੀਪੀਸੀ ਦਫਤਰ ਅਤੇ ਅਕਾਲ ਤਖਤ ਸਾਹਿਬ ਜਾ ਕੇ ਇਸ ਸਬੰਧੀ ਗੱਲਬਾਤ ਵੀ ਕਰ ਚੁੱਕੇ ਹਨ ਲੇਕਿਨ ਉਹਨਾਂ ਦੀਆਂ ਹਜੇ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ। ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਵੀ ਧਰਮੀ ਫੌਜੀਆਂ ਬਾਰੇ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਧਰਮੀ ਫੌਜੀਆਂ ਦੇ ਮੁੱਦੇ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਨਾਲ ਮਿਲ ਚੁੱਕੇ ਨੇ ਅਤੇ ਇਸ ਵਾਰ ਉਨ੍ਹਾਂ ਨੂੰ ਗੱਲ ਸੁਣੇ ਜਾਣ ਦੀ ਉਮੀਦ ਐ।

LEAVE A REPLY

Please enter your comment!
Please enter your name here