Uncategorized ਪਟਿਆਲਾ ਦੇ ਘਲੋੜੀ ਗੇਟ ਕੂੜੇ ਦੇ ਡੰਪ ’ਤੇ ਪਹੁੰਚੇ ਐਮਪੀ ਗਾਂਧੀ/ ਕੂੜੇ ਦੇ ਡੰਗ ਕਾਰਨ ਵਾਤਾਵਰਣ ਦੇ ਹੋ ਰਹੇ ਨੁਕਸਾਨ ਲਿਆ ਜਾਇਜ਼ਾ/ ਸਰਕਾਰ ਤੋਂ ਕੂੜੇ ਦੇ ਸਹੀ ਨਿਪਟਾਰੇ ਲਈ ਕਦਮ ਚੁੱਕਣ ਕੀਤੀ ਮੰਗ By admin - May 5, 2025 0 52 Facebook Twitter Pinterest WhatsApp ਪਟਿਆਲਾ ਤੋਂ ਆਮਪੀ ਡਾ. ਧਰਮਵੀਰ ਗਾਂਧੀ ਅੱਜ ਸ਼ਹਿਰ ਦੇ ਘਲੋੜੀ ਗੇਟ ਇਲਾਕੇ ਵਿਚ ਸਥਿਤ ਕੂੜੇ ਦੇ ਡੰਪ ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਕੂੜੇ ਕਾਰਨ ਵਿਗੜ ਰਹੇ ਵਾਤਾਵਰਣ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਕੌਂਸਲਰਾਂ ਤੋਂ ਇਲਾਵਾ ਸਥਾਨਕ ਆਗੂ ਵੀ ਮੌਜੂਦ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਸਾਡੇ ਦੇਸ਼ ਦੀ ਇਹ ਤਰਾਸਦੀ ਐ ਕਿ ਇੱਥੇ ਪੌਣ-ਪਾਣੀ ਦੀ ਸਹੀ ਵਰਤੋਂ ਤੇ ਇਸ ਨੂੰ ਬਚਾਉਣ ਲਈ ਸੰਜੀਦਾਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਂਦੀਆਂ, ਜਿਸ ਕਾਰਨ ਵੱਡੇ ਸ਼ਹਿਰਾਂ ਦਾ ਆਬੋ-ਹਵਾ ਲਗਾਤਾਰ ਜ਼ਹਿਰੀਲੀ ਹੋ ਰਹੀ ਐ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦੇ ਹਾਲਾਤ ਕਿਸੇ ਤੋਂ ਲੁੱਕੇ-ਛੁਪੇ ਨਹੀਂ ਨੇ ਅਤੇ ਇਹੀ ਹਾਲਤ ਹੁਣ ਪਟਿਆਲਾ ਵਰਗੇ ਸ਼ਹਿਰ ਦੀ ਵੀ ਬਣਦੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਭਾਵੇਂ ਦਿੱਲੀ ਦੇ ਮੁਕਾਬਲੇ ਪਟਿਆਲਾ ਵਿਚ ਟਰੈਫਿਕ ਅਤੇ ਉਦਯੋਗਿਕ ਇਕਾਈਆਂ ਕਾਫੀ ਘੱਟ ਨੇ ਪਰ ਫਿਰ ਵੀ ਇੱਥੇ ਕੂੜੇ ਦੇ ਡੱਪ ਕਾਰਨ ਵਾਤਾਵਰਣ ਲਗਾਤਾਰ ਦੂਸਿਤ ਹੋ ਰਿਹਾ ਐ। ਪੱਛਮੀ ਦੇਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਅੰਦਰ ਕੂੜੇ ਦੀ ਕੋਈ ਸਮੱਸਿਆ ਨਹੀਂ ਐ। ਚੀਨ ਵਰਗੇ ਵਿਕਾਸਸੀਲ ਦੇਸ਼ ਨੇ ਵੀ ਕੂੜੇ ਦੀ ਸਮੱਸਿਆ ਕਾਫੀ ਹੱਦ ਤਕ ਸੁਲਝਾ ਲਈ ਐ, ਜਦਕਿ ਸਾਡੇ ਦੇਸ਼ ਅੰਦਰ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ ਐ। ਉਨ੍ਹਾਂ ਪੰਜਾਬ ਸਰਕਾਰ ਤੋਂ ਪਟਿਆਲਾ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਦੇ ਹੱਲ ਲਈ ਪੁਖਤਾ ਕਦਮ ਚੁੱਕਣ ਦੀ ਮੰਗ ਕੀਤੀ ਤਾਂ ਜੋ ਮਨੁੱਖੀ ਸਿਹਤ ਲਈ ਪੈਦਾ ਹੁੰਦੇ ਖਤਰਿਆਂ ਤੋਂ ਬਚਿਆ ਜਾ ਸਕੇ।