ਜਲੰਧਰ ਡੀਸੀ ਨੂੰ ਮਿਲਿਆ ਭਾਜਪਾ ਆਗੂਆਂ ਦਾ ਵਫਦ/ ਪਾਕਿਸਤਾਨੀ ਨਾਗਰਿਕਾਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ/ ਹੁਕਮਾਂ ਦੇ ਬਾਵਜੂਦ ਵਾਪਸ ਨਹੀਂ ਗਏ ਕਈ ਪਾਕਿ ਨਾਗਰਿਕ

0
20

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਭਾਰਤ ਚ ਰਹਿ ਰਹੇ ਪਾਕਿਸਤਾਨੀ ਨਾਗਰਿਕਾ ਨੂੰ ਵਾਪਸ ਭੇਜਣ ਦੇ ਹੁਕਮ ਦਿੱਤੇ ਸਨ, ਜਿਸ ਦੇ ਚਲਦਿਆਂ ਬਹੁਤੇ ਨਾਗਰਿਕ ਵਾਪਸ ਜਾ ਚੁੱਕੇ ਨੇ ਪਰ ਕੁੱਝ ਲੋਕ ਅਜੇ ਵੀ ਗੈਰ-ਕਾਨੂੰਨੀ ਤੌਰ ਤੇ ਭਾਰਤ ਅੰਦਰ ਹੀ ਰਹਿ ਨੇ। ਇਸੇ ਨੂੰ ਲੈ ਕੇ ਭਾਜਪਾ ਆਗੂਆਂ ਦਾ ਇਕ ਵਫਦ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ। ਵਫਦ ਨੇ ਡੀਸੀ ਨੂੰ ਮੰਗ ਪੱਤਰ ਦੇ ਕੇ ਪਾਕਿਸਤਾਨੀ ਨਾਗਰਿਕਾ ਨੂੰ ਟਰੇਸ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਕੇਂਦਰ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਅੰਦਰ ਅਜੇ ਵੀ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਨਾਜਾਇਜ਼ ਤੌਰ ਤੇ ਰਹਿ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ ਦਾ ਮਾਮਲਾ ਐ, ਇਸ ਲਈ ਇਸ ਮਾਮਲੇ ਵਿਚ ਸਖਤ ਕਦਮ ਚੁੱਕਣ ਦੀ ਲੋੜ ਐ।

LEAVE A REPLY

Please enter your comment!
Please enter your name here