ਫਿਰੋਜ਼ਪੁਰ ਦੇ ਕੈਂਟ ਇਲਾਕੇ ਅੰਦਰ ਜੰਗ ਨੂੰ ਲੈ ਕੇ ਮੌਕ ਡਰਿਲ/ ਲੜਾਈ ਦੀ ਸ਼ੰਕਾ ਦੇ ਚਲਦਿਆਂ ਬਲੈਕਆਊਟ ਦੀ ਕੀਤੀ ਰਿਹਰਸਲ/ ਲੋਕਾਂ ਦਾ ਮਿਲਿਆ ਸਹਿਯੋਗ, ਵਾਹਨਾਂ ਦੀਆਂ ਚਲਦੀਆਂ ਰਹੀਆਂ ਲਾਈਟਾਂ

0
75

ਗੁਆਢੀ ਮੁਲਕ ਪਾਕਿਸਤਾਨ ਨਾਲ ਤਣਾਅ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਅਤੇ ਫੌਜ ਵੱਲੋਂ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਨੇ। ਇਸੇ ਦੇ ਚਲਦਿਆਂ ਬੀਤੀ ਰਾਤ ਫਿਰੋਜਪੁਰ ਛਾਉਣੀ ਇਲਾਕੇ ਅੰਦਰ ਅੰਧੇ ਘੰਟੇ ਲਈ ਬਲੈਕ ਆਊਟ ਦੀ ਮੌਕ ਡਰਿੱਲ ਕੀਤੀ ਗਈ। ਇਸ ਸਬੰਧੀ ਪੁਲਿਸ ਨੇ ਪਹਿਲਾਂ ਹੀ ਅਨਾਊਸਮੈਂਟ ਕਰਵਾਈ ਸੀ ਅਤੇ 9 ਤੋਂ ਸਾਢੇ-9 ਵਜੇ ਤਕ ਅੱਧੇ ਘੰਟੇ ਲਈ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸੇ ਦੌਰਾਨ ਪੁਲਿਸ ਨੇ ਇਲਾਕੇ ਵਿਚ ਨਾਕਾਬੰਦੀ ਕਰ ਕੇ ਚੈਕਿੰਗ ਮੁਹਿੰਮ ਵੀ ਚਲਾਈ ਗਈ। ਇਸ ਦੌਰਾਨ ਜਿੱਥੇ ਲੋਕਾਂ ਨੇ ਘਰਾਂ ਅਤੇ ਦੁਕਾਨਾਂ ਦੀਆਂ ਲਾਈਟਾਂ ਬੰਦ ਕਰ ਕੇ ਪੂਰਨ ਸਹਿਯੋਗ ਦਿੱਤਾ ਗਿਆ ਉੱਥੇ ਹੀ ਰਾਹਗੀਰਾਂ ਦੇ ਵਾਹਨਾਂ ਦੀਆਂ ਲਾਈਟਾਂ ਜਗਦੀਆਂ ਵੇਖੀਆਂ ਗਈਆਂ, ਜਿਨ੍ਹਾਂ ਨੂੰ ਪੁਲਿਸ ਨੇ ਬੰਦ ਕਰਵਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਵਾਸੀਆਂ ਨੇ ਕਿਹਾ ਕਿ ਲੋਕਾਂ ਦਾ ਪੂਰਨ ਸਹਿਯੋਗ ਰਿਹਾ ਐ ਪਰ ਸਾਰਿਆਂ ਤਕ ਜਾਣਕਾਰੀ ਨਾ ਪਹੁੰਚਣ ਕਾਰਨ ਕੁੱਝ ਰਾਹਗੀਰਾਂ ਵੱਲੋਂ ਲਾਈਟਾਂ ਚਲਦੀਆਂ ਰੱਖੀਆਂ ਗਈਆਂ ਸੀ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਮੌਕ ਡਰਿੱਲ ਰਿਹਰਸਲ ਵਜੋਂ ਕੀਤੀ ਗਈ ਸੀ, ਜਿਸ ਲਈ ਲੋਕਾਂ ਦਾ ਚੰਗਾ ਸਹਿਯੋਗ ਮਿਲਿਆ ਐ।

LEAVE A REPLY

Please enter your comment!
Please enter your name here