
ਬੀਬੀਐਮਬੀ ਦੀ ਸੁਰੱਖਿਆ ਕੇਂਦਰੀ ਬਲਾਂ ਹਵਾਲੇ ਹੋਣ ਦਾ ਰਸਤਾ ਲਗਭਗ ਸਾਫ ਹੋ ਗਿਆ ਐ, ਜਿਸ ਤੋਂ ਬਾਅਦ ਇੱਥੇ ਮਕਾਨਾਂ ਦੀ ਰਿਪੇਅਰ ਦਾ ਕੰਮ ਤੇਜ਼ੀ ਫੜ ਗਿਆ ਐ। ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀ ਪਰ ਬੀਬੀਐਮਬੀ ਵੱਲੋਂ ਕੇਂਦਰ ਕੋਲ ਸਾਢੇ-8 ਕਰੋੜ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਸੀਆਈਐਸਐਫ ਦੀ ਟੁਕੜੀ ਦੀ ਤੈਨਾਤੀ ਦਾ ਰਸਤਾ ਸਾਫ ਹੋ ਗਿਆ ਐ। ਪੰਜਾਬ ਦੇ ਇਤਰਾਜ ਤੋਂ ਬਾਅਦ ਜਿਹੜੇ ਮਕਾਨਾਂ ਦੀ ਰੀਪੇਅਰ ਦਾ ਕੰਮ ਰੋਕ ਦਿੱਤਾ ਗਿਆ ਸੀ, ਉਹ ਹੁਣ ਮੁੜ ਚਾਲੂ ਹੋ ਗਿਆ ਐ। ਖਬਰਾਂ ਮੁਤਾਬਕ ਇਨ੍ਹਾਂ ਮਕਾਨਾਂ ਦਾ 11 ਜਾਂ 12 ਤਰੀਕ ਨੂੰ ਆਈਜੀ ਵੱਲੋਂ ਨਿਰੀਖਣ ਕੀਤਾ ਜਾਵੇਗਾ, ਜਿਸ ਨੂੰ ਵੇਖਦਿਆਂ 4 ਬਲਾਕਾਂ ਵਿਚ ਮਕਾਨਾਂ ਦੀ ਰਿਪੇਅਰ ਚੱਲ ਰਹੀ ਐ।
ਦੱਸਣਯੋਗ ਐ ਕਿ ਪੰਜਾਬ ਹਰਿਆਣੇ ਦੇ ਵਿੱਚ ਪਾਣੀ ਦੇ ਅੜਿਕੇ ਤੋਂ ਬਾਅਦ ਬੀਬੀਐੱਮਬੀ ਦੀ ਸੁਰੱਖਿਆ ਲਈ ਸੀਆਈਐਸਐਫ ਲਗਾਉਣ ਦੀ ਕਵਾਇਤ ਸ਼ੁਰੂ ਹੋ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਅੰਦਰ ਵੀ ਕਾਫੀ ਰੌਲਾ ਪਿਆ ਸੀ ਅਤੇ ਸਰਕਾਰ ਨੇ ਮਤਾ ਪਾਸ ਕਰਦਿਆਂ ਇਸ ਦਾ ਬੋਝ ਸਹਿਣ ਕਰਨ ਤੋਂ ਨਾਂਹ ਕਰ ਦਿੱਤੀ ਸੀ, ਜਿਸ ਤੋਂ ਬਾਅਦ ਬੀਬੀਐਮਬੀ ਵੱਲੋਂ ਸੀਆਈਐਸਐਫ ਦੇ ਲਈ ਠੀਕ ਕੀਤੇ ਜਾ ਰਹੇ ਮਕਾਨਾਂ ਦਾ ਕੰਮ ਰੋਕ ਦਿੱਤਾ ਸੀ। ਪਰ ਹੁਣ ਬੀਬੀਐਮਬੀ ਵੱਲੋਂ ਸਾਢੇ ਅੱਠ ਕਰੋੜ ਰੁਪਏ ਜਮਾ ਕਰਾਉਣ ਤੋਂ ਬਾਅਦ ਸੀਆਈਐਸਐਫ ਦੀ ਟੁਕੜੀ ਦਾ ਰਸਤਾ ਸਾਫ ਹੋ ਗਿਆ ਹੈ। ਹੁਣ ਡੈਮਾਂ ਦੀ ਸੁਰੱਖਿਆ ਸੀਆਈਐਸਐਫ ਕਰੇਗੀ ਜਿਸ ਨੂੰ ਲੈ ਕੇ ਬੀਬੀਐਮਬੀ ਵੱਲੋਂ ਤੇਜੀ ਨਾਲ ਖੰਡਰ ਹੋਈਆਂ ਬਿਲਡਿੰਗਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਲਗਭਗ 11 ਜਾਂ 12 ਤਰੀਕ ਨੂੰ ਆ ਕੇ ਇਹਨਾਂ ਕਵਾਟਰਾਂ ਦਾ ਨਿਰੀਖਣ ਆਈ ਜੀ ਵਲੋ ਕੀਤਾ ਜਾਵੇਗਾ ਕੀ ਇਹ ਕਵਾਟਰ ਸੀਆਈਐਸਐਫ ਦੇ ਜਵਾਨਾਂ ਦੇ ਰਹਿਣ ਦੇ ਕਾਬਲ ਹਨ ਜਾਂ ਨਹੀਂ। ਇਸੇ ਨੂੰ ਵੇਖਦੇ ਹੋਏ ਬੀਬੀਐਮਬੀ ਵੱਲੋਂ ਲਗਭਗ ਚਾਰ ਬਲਾਕਾਂ ਵਿੱਚ ਮਕਾਨ ਦੀ ਰਿਪੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਡਬਲਸੀ ਡਬਲ ਐਚ ਈਬੀ ਡਬਲਜੀ ਹਨ। ਹੁਣ ਸੀਆਈਐਸਐਫ ਵੱਲੋਂ ਡੈਮਾਂ ਦੀ ਸੁਰੱਖਿਆ ਦਾ ਜਿੰਮਾ ਸੰਭਾਲਨਾ ਲਗਭਗ ਤੈਅ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੀ 31 ਤਰੀਕ ਤੇ ਜਾਂ ਅਗਲੇ ਮਹੀਨੇ ਦੇ ਪਹਿਲੇ ਹਫਤੇ 150 ਦੇ ਕਰੀਬ ਸੀਆਈਐਸਏਫ ਦੇ ਜਵਾਨ ਨੰਗਲ ਵਿੱਚ ਡੈਮਾਂ ਦੀ ਵੱਖ-ਵੱਖ ਜਗ੍ਹਾ ਤੇ ਸੁਰੱਖਿਆ ਕਰਨਗੇ।


