ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦੀ ਤਸਕਰੀ ਗਰੋਹ ਦਾ ਪਰਦਾਫਾਸ਼; 4 ਤਸਕਰਾਂ ਨੂੰ ਗ੍ਰਿਫਤਾਰ ਕਰ ਕੇ 7 ਪਿਸਤੌਲਾਂ ਦੀ ਖੇਪ ਬਰਾਮਦ

0
21

ਅੰਮ੍ਰਿਤਸਰ ਪੁਲਿਸ ਨੇ ਸਰਹੱਦੀ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ 4  ਤਸਕਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ 7 ਪਿਸਤੋਲਾਂ ਦੀ ਖੇਪ ਬਰਾਮਦ ਕੀਤੀ ਐ। ਇਨ੍ਹਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਸਨ ਜੋ ਸਰਹੱਦ ਪਾਰੋਂ ਹਥਿਆਰ ਮੰਗਵਾ ਕੇ ਅਗੇ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਪਲਾਈ ਕਰਦੇ ਸਨ।  ਪੁਲਿਸ ਨੇ 15 ਅਗੱਸਤ ਤੋਂ ਪਹਿਲਾਂ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਤਸਕਰਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦੀ ਹਥਿਆਰ ਤਸਕਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਚਾਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 7 ਪਿਸਤੌਲਾਂ ਦੀ ਖੇਪ ਬਰਾਮਦ ਕੀਤੀ ਗਈ ਹੈ, ਜਿਸ ਵਿੱਚ PX5 9mm, Glock 9mm ਅਤੇ .30 Bore ਦੇ ਹਥਿਆਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਕਾਰਵਾਈ 15 ਅਗਸਤ ਨੂੰ ਲੈ ਕੇ ਚੱਲ ਰਹੇ ਸਪੈਸ਼ਲ ਸੁਰੱਖਿਆ ਮੁਹਿੰਮ ਹੇਠ ਕੀਤੀ ਗਈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਵੱਡੀ ਕਾਮਯਾਬੀ ਹੈ, ਕਿਉਂਕਿ ਇਹ ਹਥਿਆਰ ਨਵੇਂ ਅਤੇ ਖ਼ਤਰਨਾਕ ਸਨ ਅਤੇ ਇਨ੍ਹਾਂ ਦੀ ਪਹੁੰਚ ਗੈਂਗਸਟਰਾਂ ਤਕ ਹੋਣੀ ਸੀ।
ਆਰੋਪੀਆਂ ਵਿੱਚ ਆਕਾਸ਼ਦੀਪ ਸਿੰਘ ਆਕਾਸ਼ (ਪਿੰਡ ਦਾਉਕੇ, ਥਾਣਾ ਘਰਿੰਡਾ, ਅੰਮ੍ਰਿਤਸਰ ਰੂਰਲ), ਰਮਨਪ੍ਰੀਤ (ਰਾਜਾਸਾਂਸੀ), ਪ੍ਰਤਾਪ ਸਿੰਘ (ਫਿਰੋਜ਼ਪੁਰ), ਅਤੇ ਸਰਬਜੀਤ ਉਰਫ਼ ਬੱਬਲ (ਵੇਰਕੇ, ਅੰਮ੍ਰਿਤਸਰ) ਸ਼ਾਮਲ ਹਨ। ਆਕਾਸ਼ ਅਤੇ ਰਮਨਪ੍ਰੀਤ ਸਰਹੱਦ ਨੇੜੇ ਕਨਸਾਈਨਮੈਂਟ ਚੁੱਕਦੇ ਸਨ ਅਤੇ ਪਾਕਿਸਤਾਨ ਬੇਸਡ ਤਸਕਰ ਸ਼ਾਹ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੂੰ ਫੋਨ ਰਾਹੀਂ ਨਿਰਦੇਸ਼ ਮਿਲਦੇ ਸਨ ਕਿ ਕਿੱਥੇ ਜਾ ਕੇ ਕਿਸਨੂੰ ਖੇਪ ਦੇਣੀ ਹੈ। ਪੁਲਿਸ ਅਨੁਸਾਰ, ਇਹ ਹਥਿਆਰ ਆਗੇ ਗੈਂਗਸਟਰਾਂ ਤਕ ਪਹੁੰਚਣੇ ਸੀ।
ਪਕੜੇ ਗਏ ਦੋਸ਼ੀਆਂ ਨੇ ਪਹਿਲਾਂ ਵੀ ਹੀਰੋਇਨ ਅਤੇ ਹਥਿਆਰਾਂ ਦੀਆਂ ਕਨਸਾਈਨਮੈਂਟਾਂ ਚੁੱਕੀਆਂ ਹਨ। ਇਸ ਸਾਰੇ ਨੈੱਟਵਰਕ ਦੀ ਜਾਂਚ ਜਾਰੀ ਹੈ, ਜਿਸ ‘ਚ ਆਰਥਿਕ ਲੈਣ-ਦੇਣ, ਹਵਾਲਾ ਰਾਹੀਂ ਪੈਸਾ ਲੈਣ ਅਤੇ ਵਿਦੇਸ਼ੀ ਹਥਿਆਰ ਮਾਫੀਆ ਨਾਲ ਸੰਬੰਧਿਤ ਕੜੀਆਂ ਖੰਗਾਲੀਆਂ ਜਾ ਰਹੀਆਂ ਹਨ। ਮਾਮਲੇ ਦੀ ਐਫ.ਆਈ.ਆਰ. ਥਾਣਾ ਛੇਹਰਟਾ ਵਿਖੇ ਦਰਜ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ “ਇਹ ਕਾਰਵਾਈ ਸਾਡੀ ਟੀਮ ਦੀ ਮਹਿਨਤ ਦਾ ਨਤੀਜਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਸਰਹੱਦ ਪਾਰ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਸਿੰਡੀਕੇਟਾਂ ਨੂੰ ਨਸ਼ਟ ਕਰਨ ਦੀ ਮੁਹਿੰਮ ਜਾਰੀ ਰਹੇਗੀ।

LEAVE A REPLY

Please enter your comment!
Please enter your name here