ਮਾਨਸਾ ਦੇ ਰੱਲਾ ਰਜਬਾਹੇ ’ਚ ਪਿਆ 20 ਫੁੱਟ ਚੌੜਾ ਪਾੜ; ਕਿਸਾਨਾਂ ਦੀ ਤਬਾਹ ਹੋਈ 200 ਏਕੜ ਫਸਲ

0
20

ਮਾਨਸਾ ਜ਼ਿਲ੍ਹੇ ਅਧੀਨ ਆਉਂਦੇ ਰੱਲਾ ਵਿਖੇ ਰਜਬਾਹੇ ਵਿਚ ਪਾੜ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਐ। ਇੱਥੇ  20 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀਆਂ 200 ਏਕੜ ਫਸਲਾਂ ਅੰਦਰ ਪਾਣੀ ਭਰ ਗਿਆ ਐ। ਘਟਨਾ ਦਾ ਪਤਾ ਚੱਲਣ ਬਾਅਦ ਮੌਕੇ ਤੇ ਇਕੱਤਰ ਹੋਏ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ ਤੇ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਮੌਕੇ ਤੇ ਮੌਜੂਦ ਕਿਸਾਨਾਂ ਦੇ ਦੱਸਣ ਮੁਤਾਬਕ ਇਹ ਰਜਬਾਹਾ ਲਗਾਤਾਰ ਤੀਜੀ ਵਾਰ ਟੁੱਟ ਚੁੱਕਾ ਐ ਪਰ ਨਹਿਰੀ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਰਜਬਾਹੇ ਦੇ ਕੰਢੇ ਮਜਬੂਤ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here