ਸੰਗਰੂਰ ਦੇ ਪਿੰਡ ਨਮੋਲ ਵਿਖੇ ਪਹੁੰਚੀ ਸ਼ਹੀਦ ਰਿੰਕੂ ਸਿੰਘ ਦੀ ਮ੍ਰਿਤਕ ਦੇਹ; ਪਿੰਡ ਦੇ ਬਾਹਰ ਬਣੇ ਸਟੇਡੀਅਮ ਚ ਹੋਵੇਗਾ ਅੰਤਮ ਸਸਕਾਰ

0
25

ਸੰਗਰੂਰ ਦੇ ਪਿੰਡ ਨਮੋਲ ਨਾਲ ਸੰਬੰਧਤ ਲਾਂਸ ਨਾਇਕ ਰਿੰਕੂ ਸਿੰਘ ਦੀ ਬੀਤੀ 4 ਅਸੱਗਤ ਨੂੰ ਸਿੱਕਮ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ। ਸ਼ਹੀਦ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਪਹੁੰਚੀ, ਜਿੱਥੇ ਉਸ ਦਾ ਫੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਮੌਕੇ ਪਿੰਡ ਵਾਸੀਆਂ ਨੇ ਫੌਜੀ ਕਾਫਲੇ ਤੇ ਫੁੱਲਾਂ ਦੀ ਵਰਖਾ ਕਰ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਖਬਰਾਂ ਮੁਤਾਬਕ ਸ਼ਹੀਦ ਦਾ ਅੰਤਮ ਸਸਕਾਰ ਪਿੰਡ ਦੇ ਬਾਹਰ ਬਣੇ ਸਟੇਡੀਅਮ ਵਿਚ ਕੀਤਾ ਜਾਵੇਗਾ। ਉਧਰ ਫੌਜੀ ਜਵਾਨ ਦਾ ਮ੍ਰਿਤਕ ਸਰੀਰ ਪਿੰਡ ਪਹੁੰਚਣ ਤੋਂ ਬਾਦ ਪਰਿਵਾਰ ਅਤੇ ਇਲਾਕੇ ਅੰਦਰ ਸੋਗ ਦਾ ਮਾਹੌਲ ਐ।
ਦੱਸਣਯੋਗ ਐ ਕ ਰਿੰਕੂ ਸਿੰਘ 55 ਇੰਜਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਕਰ ਰਹੇ ਸਨ ਅਤੇ 2016 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਇਹ 4 ਅਗੱਸਤ ਨੂੰ ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਿੱਕਮ ਵਿੱਚ ਆਰਮੀ ਰੋਡ ਬਣਾਉਣ ਦੇ ਕੰਮ ਦੌਰਾਨ ਕੰਕਰੀਟ ਮਸ਼ੀਨ ਦਾ ਸਟੇਰਿੰਗ ਅਚਾਨਕ ਲਾਕ ਹੋ ਗਿਆ, ਜਿਸ ਤੋਂ ਬਾਦ ਮਸ਼ੀਨ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਰਿੰਕੂ ਸਿੰਘ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here