
ਫਾਜਿਲਕਾ ਦੇ ਮਲੋਟ ਰੋਡ ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਬਾਈਕ ਸਵਾਰ ਨੂੰ ਬਚਾਉਂਦਿਆਂ ਤਿੰਨ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨੇਂ ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦੇ ਨਾਲ ਮੰਗਲ ਸਿੰਘ ਨਾਮ ਦੇ ਕਾਰ ਚਾਲਕ ਦੀ ਲੱਤ ਟੁੱਟ ਗਈ ਐ। ਜਾਣਕਾਰੀ ਅਨੁਸਾਰ ਮੰਗਲ ਸਿੰਘ ਨਾਮ ਦੇ ਕਾਰ ਮਕੈਨਿਕ ਇਕ ਗ੍ਰਾਹਕ ਦੀ ਕਾਰ ਦੇ ਨਵੇਂ ਟਾਇਰ ਪਾ ਕੇ ਟਰਾਈ ਲੈਣ ਨਿਕਲਿਆ ਸੀ ਕਿ ਅਚਾਨਕ ਕਾਰ ਅੱਗੇ ਆਏ ਬਾਈਕ ਸਵਾਰ ਨੂੰ ਬਚਾਉਂਦਿਆਂ ਉਸ ਦੀ ਕਾਰ ਸੜਕ ਕੰਢੇ ਖੜ੍ਹੀ ਐਬੂਲੈਂਸ ਨਾਲ ਜਾ ਟਕਰਾਈ। ਟੱਕਰ ਐਨੀ ਜ਼ਬਰਦਸਤ ਸੀ ਕਿ ਐਬੂਲੈਂਸ ਅੱਗੇ ਖੜ੍ਹੀ ਇਕ ਹੋਰ ਕਾਰ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਚਾਲਕ ਮੰਗਲ ਸਿੰਘ ਦੀ ਲੱਟ ਟੁੱਟ ਗਈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਕਾਰ ਚਾਲਕ ਮੰਗਲ ਸਿੰਘ ਨੇ ਦੱਸਿਆ ਕਿ ਉਹ ਮਲੋਟ ਰੋਡ ‘ਤੇ ਇੱਕ ਟਾਇਰ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਇੱਕ ਗਾਹਕ ਦੁਕਾਨ ‘ਤੇ ਆਇਆ, ਜਿਸਨੇ ਆਪਣੀ ਕਾਰ ਵਿੱਚ ਨਵੇਂ ਟਾਇਰ ਲਗਾਏ। ਟਾਇਰ ਲਗਾਉਣ ਤੋਂ ਬਾਅਦ, ਉਹ ਕਾਰ ਦਾ ਟ੍ਰਾਇਲ ਲੈਣ ਗਿਆ ਸੀ ਅਤੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਅਚਾਨਕ ਇੱਕ ਬਾਈਕ ਸਵਾਰ ਕਾਰ ਦੇ ਸਾਹਮਣੇ ਆ ਗਿਆ। ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ, ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਖੜੀ ਐਂਬੂਲੈਂਸ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਦੀ ਲੱਤ ਟੁੱਟ ਗਈ। ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਐ।

