ਲਹਿਰਾਗਾਗਾ ਪੁਲਿਸ ਵੱਲੋਂ ਤਾਂਬਾ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼/ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰ ਕੇ ਕੱਢਦੇ ਸੀ ਤਾਂਬਾ/ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ, ਪੁਲਿਸ ਐਕਸ਼ਨ ਦੀ ਕੀਤੀ ਸ਼ਲਾਘਾ

0
24

ਸੰਗਰੂਰ ਅਧੀਨ ਆਉਂਦੇ ਲਹਿਰਾਗਾਗਾ ਪੁਲਿਸ ਦੀ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਵਿਚੋਂ ਤਾਂਬਾ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਐ। ਇਹ ਗਰੋਹ ਖੇਤਾਂ ਵਿਚੋਂ ਤਾਰਾਂ ਚੋਰੀ ਕਰ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਕੇ ਅੱਗੇ ਵੇਚਣ ਦਾ ਕੰਮ ਕਰਦਾ ਸੀ। ਇਸ ਗਰੋਹ ਵੱਲੋਂ ਇਲਾਕੇ ਵਿਚ ਕਈ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਫੜੇ ਗਏ ਮੁਲਜਮਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ। ਉਧਰ ਗਰੋਹ ਦੇ ਫੜੇ ਜਾਣ ਤੋਂ ਬਾਅਦ ਕਿਸਾਨਾਂ ਵਿਚ ਖੁਸ਼ੀ ਪਾਈ ਜਾ ਰਹੀ ਐ। ਗਰੋਹ ਦੀਆਂ ਸਰਗਰਮੀਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੰਮ ਦੀ ਸਲਾਘਾ ਕੀਤੀ ਐ। ਕਿਸਾਨਾਂ ਦਾ ਕਹਿਣਾ ਐ ਕਿ ਉਹ ਰਾਤ-ਬਰਾਤੇ ਖੇਤਾਂ ਵਿਚ ਜਾਣ ਤੋਂ ਵੀ ਡਰਦੇ ਸਨ ਕਿਉਂਕਿ ਨਸ਼ਈ ਕਿਸਮ ਦੇ ਇਹ ਲੋਕ ਕਿਸੇ ਤੇ ਵੀ ਹਮਲਾ ਕਰ ਸਕਦੇ ਸੀ, ਜਿਸ ਦੇ ਚਲਦਿਆਂ ਲਗਾਤਾਰ ਚੋਰੀਆਂ ਹੋਣ ਦਾ ਬਾਵਜੂਦ ਕਿਸਾਨ ਰਾਤ-ਬਰਾਤੇ ਖੇਤਾਂ ਵਿਚ ਜਾਣ ਤੋਂ ਕਤਰਾਅ ਰਹੇ ਸਨ ਅਤੇ ਹੁਣ ਇਸ ਗਰੋਹ ਦੇ ਫੜੇ ਜਾਣ ਬਾਅਦ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਐ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਕਰਮਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਕਾਫੀ ਪਿੰਡਾਂ ਚੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਖੇਤਾਂ ਵਿੱਚੋਂ ਤਾਰਾਂ ਚੋਰੀ ਹੋ ਜਾਂਦੀਆਂ ਹਨ। ਕੱਲ ਵਿੱਚ ਹੀ ਰਾਤ ਤਿੰਨ ਨੌਜਵਾਨਾਂ ਨੂੰ ਤਾਂਬੇ ਸਮੇਤ ਕਾਬੂ ਕੀਤਾ। ਫੜੇ ਗਏ ਮੁਲਜਮਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ। ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਬਰਾਮਦਗੀਆਂ ਹੋਣ ਉਮੀਦ ਐ।

LEAVE A REPLY

Please enter your comment!
Please enter your name here