ਜਲੰਧਰ ’ਚ ਬੰਦੂਕ ਦਿਖਾ ਕੇ ਲੁੱਟੇ ਨਕਦੀ ਤੇ ਗਹਿਣੇ/ ਘਰ ਅੰਦਰ ਮੌਜੂਦ ਨੌਜਵਾਨ ਨੂੰ ਬੰਦੀ ਬਣਾ ਕੇ ਅੰਜ਼ਾਮ ਦਿੱਤੀ ਘਟਨਾ

0
22

ਜਲੰਧਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਐ। ਤਾਜ਼ਾ ਮਾਮਲਾ ਥਾਣਾ-3 ਅਧੀਨ ਆਉਂਦੇ ਵਿਕਰਮਪੁਰਾ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਘਰ ਅੰਦਰ ਜ਼ਬਰੀ ਦਾਖਲ ਹੋਏ ਨਕਾਬਪੋਸ਼ ਲੁਟੇਰੇ ਬੰਦੂਕ ਦੇ ਨੌਕ ਤੇ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਵੇਲੇ ਘਰ ਅੰਦਰ 20 ਸਾਲਾ ਨੌਜਵਾਨ ਮੌਜੂਦ ਸੀ। ਨੌਜਵਾਨ ਦੇ ਦੱਸਣ ਮੁਤਾਬਕ ਲੁਟੇਰਿਆਂ ਨੇ ਘਰ ਦਾ ਗੇਟ ਖੜਕਾਇਆ ਅਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੁਟੇਰਿਆਂ ਨੇ ਬੰਦੂਕ ਦਿਖਾ ਕੇ ਘਰ ਅੰਦਰ ਪਏ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਵੇਲੇ ਨੌਜਵਾਨ ਘਰ ਅੰਦਰ ਇਕੱਲਾ ਸੀ ਅਤੇ ਇਲਾਕੇ ਦੇ ਬੱਤੀ ਵੀ ਗਈ ਹੋਈ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ 20 ਸਾਲਾ ਉਦੈ ਨੇ ਦੱਸਿਆ ਕਿ ਲੁਟੇਰੇ ਆਏ ਅਤੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਲੁਟੇਰੇ ਬੰਦੂਕ ਦੀ ਨੋਕ ‘ਤੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਏ। ਥਾਣਾ-3 ਦੇ ਏਐਸਆਈ ਜ਼ੋਰਾਵਰ ਦੇ ਦੱਸਣ ਮੁਤਾਬਕ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਇਲਾਕੇ ਦੇ ਕੌਂਸਲਰ ਦੇ ਦੱਸਣ ਮੁਤਾਬਕ ਲੁਟੇਰੇ ਬੰਦੂਕ ਦੀ ਨੋਕ ‘ਤੇ 2 ਤੋਂ 2.5 ਲੱਖ ਦੀ ਨਕਦੀ ਅਤੇ 3 ਸੋਨੇ ਦੀਆਂ ਚੇਨਾਂ ਲੈ ਕੇ ਗਏ ਨੇ।  ਲੁਟੇਰਿਆਂ ਨੇ ਇਸ ਘਟਨਾ ਨੂੰ ਰਾਤ 9 ਵਜੇ ਅੰਜਾਮ ਦਿੱਤਾ ਐ। ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਅਨੁਸਾਰ 2 ਨਕਾਬਪੋਸ਼ ਲੁਟੇਰੇ ਬੰਦੂਕ ਦੀ ਨੋਕ ‘ਤੇ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਏ। ਏਸੀਪੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਸੀਪੀ ਨੇ ਕਿਹਾ ਕਿ ਪੀੜਤ ਦੇ ਅਨੁਸਾਰ, ਘਟਨਾ ਦੌਰਾਨ ਲਾਈਟਾਂ ਬੰਦ ਸਨ ਅਤੇ ਨੌਜਵਾਨ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਬੰਦੂਕ ਦੀ ਨੋਕ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਭੱਜ ਗਏ। ਏਸੀਪੀ ਨੇ ਕਿਹਾ ਕਿ ਪਰਿਵਾਰ ਦੇ ਮਾਪੇ ਮੰਦਰ ਵਿੱਚ ਬਾਲਾਜੀ ਦੀ ਚੌਂਕੀ ਗਏ ਹੋਏ ਸਨ।

LEAVE A REPLY

Please enter your comment!
Please enter your name here