
ਸਮਰਾਲਾ ਨੇੜੇ ਮਜਦੂਰਾਂ ਦੇ ਭਰੇ ਟੈਪੂ ਦੀ ਟਰਾਲੇ ਨਾਲ ਟੱਕਰ ਵਿਚ ਇਕ ਮਜਦੂਰ ਦੀ ਮੌਤ ਜਦਕਿ 7 ਤੋਂ 8 ਮਜਦੂਰ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਸਮਰਾਲਾ ਦਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਗੰਭੀਰ ਸੱਟਾਂ ਵਾਲੇ ਮਜਦੂਰਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ਵਿਚੋਂ ਇਕ ਦੀ ਰਸਤੇ ਵਿਚ ਮੌਤ ਹੋ ਗਈ ਐ। ਜਾਣਕਾਰੀ ਅਨੁਸਾਰ ਇਹ ਮਜਦੂਰ ਝੋਨੇ ਦੀ ਪਨੀਰੀ ਪੁੱਟਣ ਲਈ ਪਿੰਡ ਸਹਿਜੋ ਮਾਜਰੇ ਤੋਂ ਬਹਿਲੋਲਪੁਰ ਵੱਲ ਜਾ ਰਹੇ ਸੀ ਕਿ ਰਸਤੇ ਵਿਚ ਇਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਛੋਟੇ ਹਾਥੀ ਵਿੱਚ ਸਵਾਰ 15 ਤੋਂ 16 ਪ੍ਰਵਾਸੀ ਮਜ਼ਦੂਰ ਸਵਾਰ ਸਨ ਅਤੇ ਉਹ ਜਿਉਂ ਹੀ ਪਿੰਡ ਬਹਿਲੋਲਪੁਰ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਸੱਤ ਤੋਂ ਅੱਠ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਗੰਭੀਰ ਸੱਟਾਂ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਰੈਫਰ ਕੀਤੇ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੀ ਰਸਤੇ ਵਿੱਚ ਮੌਤ ਹੋ ਗਈ ਜਿਸ ਨੂੰ ਐਂਬੂਲੈਂਸ ਵਿੱਚ ਹੀ ਵਾਪਸ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ। ਮ੍ਰਿਤਕ ਦੀ ਪਛਾਣ 25 ਸਾਲਾ ਰੋਹਿਤ ਵਜੋਂ ਹੋਈ ਐ। ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਹਸਪਤਾਲ ਵਿੱਚ ਚਾਰ ਪ੍ਰਵਾਸੀ ਮਜ਼ਦੂਰ ਲਿਆਂਦੇ ਗਏ ਜਿਨਾਂ ਵਿੱਚੋਂ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਤਿੰਨ ਹੋਰ ਮਜ਼ਦੂਰ ਲਿਆਂਦੇ ਗਏ ਜਿਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਰੈਫਰ ਕੀਤੇ ਗਏ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੀ ਰਸਤੇ ਵਿੱਚ ਮੌਤ ਹੋ ਗਈ ਜਿਸ ਦੀ ਡੈਡ ਬੋਡੀ ਨੂੰ ਐਬਲੋਸ ਰਾਹੀ ਸਮਰਾਲਾ ਹਸਪਤਾਲ ਵਿੱਚ ਵਾਪਸ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।


