ਪੰਜਾਬ ਆਪ ਆਗੂ ਬਲਤੇਜ ਪੰਨੂ ਦਾ ਸੁਖਬੀਰ ਬਾਦਲ ’ਤੇ ਸ਼ਬਦੀ ਹਮਲਾ/ ਐਮਰਜੰਸੀ ਸ਼ਬਦ ਦੀ ਵਾਰ ਵਾਰ ਵਰਤੋਂ ਕਰਨ ’ਤੇ ਚੁੱਕੇ ਸਵਾਲ/ ਅਕਾਲੀਆਂ ਦੇ ਰਾਜ ਦੌਰਾਨ ਵਾਪਰੀਆਂ ਘਟਨਾਵਾਂ ਕਰਵਾਈਆਂ ਯਾਦ By admin - July 2, 2025 0 21 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਵੱਡਾ ਸ਼ਬਦੀ ਹਮਲਾ ਬੋਲਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਵਾਰ ਵਾਰ ਐਮਰਜੰਸੀ ਸ਼ਬਦ ਦੀ ਵਰਤੋਂ ਕਰ ਰਹੇ ਨੇ, ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਰਾਜ ਦੌਰਾਨ ਬਹਿਬਲ ਕਲਾਂ ਵਿਚ ਨਿਹੱਥੇ ਲੋਕਾਂ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਤੋਂ ਇਲਾਵਾ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਸੀ ਪਰ ਉਸ ਵੇਲੇ ਇਨ੍ਹਾਂ ਨੂੰ ਐਮਰਜੈਂਸੀ ਸ਼ਬਦ ਯਾਦ ਨਹੀਂ ਆਏ ਅਤੇ ਅੱਜ ਜਦੋਂ ਇਨ੍ਹਾਂ ਦੇ ਰਾਜ ਦੌਰਾਨ ਹੋਈਆਂ ਬੇਨਿਯਮੀਆਂ ਦਾ ਹਿਸਾਬ ਹੋਣ ਲੱਗਾ ਐ ਤਾਂ ਇਨ੍ਹਾਂ ਨੂੰ ਆਪਣੀ ਹੋਣੀ ਦਾ ਡਰ ਸਤਾਉਣ ਲੱਗਾ ਐ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਵੇਰੇ ਉਠਦੇ ਸਾਰ ਹੀ ਪੰਜਾਬ ਵਿਚ ਐਮਰਜੈਂਸੀ ਲੱਗਣ ਬਾਰੇ ਬਿਆਨ ਦੇਣ ਲੱਗਦੇ ਨੇ। ਉਨ੍ਹਾਂ ਕਿਹਾ ਕਿ 2007 ਤੋਂ 2017 ਦੌਰਾਨ ਜਿੰਨੇ ਵੀ ਗੈਰ-ਕਾਨੂੰਨੀ ਕੰਮ ਹੋਏ ਸੀ, ਉਹ ਸਾਰੇ ਲੋਕਾਂ ਨੂੰ ਯਾਦ ਨੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਹੁਣ ਆਪਣੇ ਘਰ ਤਕ ਵਿਜੀਲੈਂਸ ਪਹੁੰਚਣ ਦਾ ਡਰ ਸਤਾ ਰਿਹਾ ਐ, ਜਿਸ ਕਾਰਨ ਇਹ ਪੰਜਾਬ ਅੰਦਰ ਐਮਰਜੈਂਸੀ ਲੱਗਣ ਦੀਆਂ ਗੱਲਾਂ ਕਰ ਰਹੇ ਨੇ।