ਜਲੰਧਰ ’ਚ ਆਰਟੀਆਈ ਕਾਰਕੁਨ ’ਤੇ ਫਾਇਰਿੰਗ/ ਤਿੰਨ ਰਾਊਡ ਫਾਇਰਿੰਗ ਦੌਰਾਨ ਕਿਸਮਤ ਨਾਲ ਬਚੀ ਜਾਨ/ ਕਾਫੀ ਸਮੇਂ ਤੋਂ ਮਿਲ ਰਹੀ ਸੀ ਧਮਕੀ, ਪੁਲਿਸ ਕਰ ਰਹੀ ਜਾਂਚ

0
21

 

ਜਲੰਧਰ ’ਚ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਤੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਐ। ਗਨੀਮਤ ਇਹ ਰਹੀ ਕਿ ਆਰਟੀਆਈ ਕੁਰਕੁਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਘਟਨਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਐ, ਜਿੱਥੇ ਇਕ ਜਿੰਮ ਦੇ ਬਾਹਰ ਬੀਤੀ ਰਾਤ ਅਣਪਛਾਤਿਆਂ ਨੇ ਸਿਮਰਨਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਤਿੰਨ ਰਾਊਡ ਫਾਇਰਿੰਗ ਕੀਤੀ ਪਰ ਚੰਗੀ ਕਿਸਮਤ ਨਾਲ ਸਿਰਮਨਜੀਤ ਸਿੰਘ ਦਾ ਬਚਾਅ ਹੋ ਗਿਆ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਫੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਇਕ ਮਈ ਨੂੰ ਵੀ ਉਨ੍ਹਾਂ ਨੂੰ ਅਜਿਹੀ ਹੀ ਧਮਕੀ ਮਿਲੀ ਸੀ, ਜਿਸ ਦੀ ਥਾਣਾ ਮਕਸੂਦਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਇਕ ਮਾਮਲੇ ਵਿਚ ਇਕ ਸਖਸ਼ ਨੂੰ ਰਾਊਡਅਪ ਕੀਤਾ ਸੀ। ਇਹ ਉਹੀ ਵਿਅਕਤੀ ਸੀ, ਜਿਸ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਹੁਣ ਬੀਤੀ ਸ਼ਾਮ ਉਹ ਜਿਉਂ ਹੀ ਜਿੰਮ ਤੋਂ ਬਾਹਰ ਆ ਕੇ ਆਪਣੀ ਕਾਰ ਵਿਚ ਬੈਠਣ ਲੱਗੇ ਤਾਂ ਇਕ ਅਣਪਛਾਤੇ ਵਿਅਕਤੀ ਨੇ ਪਿਸਟਲ ਨਾਲ ਗੋਲੀਆਂ ਚਲਾ ਦਿੱਤੀਆਂ ਪਰ ਨਿਸ਼ਾਨ ਖੁੰਝਣ ਕਾਰਨ ਸਿਮਰਨਜੀਤ ਸਿੰਘ ਦਾ ਬਚਾਅ ਹੋ ਗਿਆ। ਉਧਰ ਘਨਟਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਿਮਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਪੁਲਿਸ ਨੇ ਫਰਾਰ ਮੁਲਜਮ ਨੂੰ ਛੇਤੀ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਐ।

LEAVE A REPLY

Please enter your comment!
Please enter your name here