ਪੰਜਾਬ ਬਰਨਾਲਾ ’ਚ ਕਲਯੁਗੀ ਪੁੱਤਰ ਵੱਲੋਂ ਪਿਉ ਦਾ ਕਤਲ/ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਹੋਇਆ ਫਰਾਰ/ ਘਰੇਲੂ ਝਗੜੇ ਦੀ ਰੰਜ਼ਿਸ਼ ਤਹਿਤ ਘਟਨਾ ਵਾਪਰਨ ਦਾ ਸ਼ੱਕ By admin - July 2, 2025 0 23 Facebook Twitter Pinterest WhatsApp ਬਰਨਾਲਾ ਦੇ ਥਾਣਾ ਮਹਿਲ ਕਲਾ ਅਧੀਨ ਆਉਂਦੇ ਪਿੰਡ ਨਿਹਾਲੂਵਾਲ ਵਿਖੇ ਇਕ ਕਲਯੁੱਗੀ ਪੁੱਤਰ ਵੱਲੋਂ ਆਪਣੇ ਪਿਉ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ 70 ਸਾਲਾ ਬੂਟਾ ਸਿੰਘ ਅਤੇ ਪੁੱਤਰ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਐ। ਘਟਨਾ ਵੇਲੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਪਤਨੀ ਅਤੇ ਮਾਂ ਪਿੰਡ ਵਿਚ ਕਿਸੇ ਦੇ ਘਰ ਸਮਾਗਮ ਵਿਚ ਸ਼ਾਮਲ ਹੋਣ ਗਈਆਂ ਹੋਈਆਂ ਸੀ। ਪਿੱਛੋਂ ਗੁਰਪ੍ਰੀਤ ਸਿੰਘ ਨੇ ਆਪਣੇ ਪਿਤਾ ਬੂਟਾ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਕਤਲ ਦੀ ਵਜ੍ਹਾਂ ਘਰੇਲੂ ਕਲੇਸ਼ ਮੰਨਿਆ ਜਾ ਰਿਹਾ ਐ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਆਪਣੇ ਪਿਓ ਦੀ ਜਾਇਦਾਦ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ। ਬੂਟਾ ਸਿੰਘ ਦੇ ਦੋ ਪੁੱਤਰ ਹਨ। ਮ੍ਰਿਤਕ ਦੇ ਪੋਤਾ-ਪੋਤੀ ਤੇ ਦੂਜਾ ਮੁੰਡਾ ਕੈਨੇਡਾ ਰਹਿੰਦੇ ਹਨ ਪਰ ਮੁਲਜ਼ਮ ਨੇ ਗੁੱਸੇ ਵਿਚ ਖੌਫਨਾਕ ਕਦਮ ਚੁਕਦਿਆ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਐ। ਘਟਨਾ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।