ਫਰੀਦਕੋਟ ’ਚ ਮਸ਼ਹੂਰ ਹੋਟਲ ’ਤੇ ਚੱਲਿਆ ਪੀਲਾ ਪੰਜਾ/ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀ ਦਸਦਿਆਂ ਕੀਤਾ ਢਹਿ-ਢੇਰੀ/ ਹੋਟਲ ਮਾਲਕ ਨੇ ਕਾਰਵਾਈ ਨੂੰ ਦੱਸਿਆ ਸਿਆਸੀ ਰੰਜ਼ਿਸ਼ ਦਾ ਹਿੱਸਾ

0
27

ਫਰੀਦਕੋਟ ਦੇ ਕੋਟਕਪੂਰਾ ਰੋਡ ’ਤੇ ਬਣੇ ਇੱਕ ਨਿੱਜੀ ਹੋਟਲ ਸ਼ਾਹੀ ਹਵੇਲੀ ਤੇ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਐ। ਇੱਥੇ ਤੜਕਸਾਰ ਪਹੁੰਚੀਆਂ ਪ੍ਰਸ਼ਾਸਨ ਦੀਆਂ ਟੀਮਾਂ ਨੇ ਉਸਾਰੀ ਨੂੰ ਨਾਜਾਇਜ਼ ਕਰਾਰ ਦਿੰਦਿਆਂ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਐ। ਉਧਰ ਹੋਟਲ ਮਾਲਕ ਨੇ ਸਾਰੀ ਕਾਰਵਾਈ ਨੂੰ ਸਿਆਸੀ ਰੰਜ਼ਿਸ਼ ਤਹਿਤ ਕੀਤੀ ਕਾਰਵਾਈ ਦੱਸਿਆ ਐ। ਆਮ ਆਦਮੀ ਪਾਰਟੀ ਨਾਲ ਸਬੰਧਤ ਹੋਟਲ ਮਾਲਕ ਨੇ ਹਲਕਾ ਵਿਧਾਇਕ ਤੇ ਰੰਜ਼ਿਸ਼ ਤਹਿਤ ਉਸਾਰੀ ਢਾਹੁਣ ਦੀ ਦਾਅਵਾ ਕੀਤਾ ਐ। ਇਸੇ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਤੇ ਹੋਟਲ ਮਾਲਕਾਂ ਵਿਚਾਲੇ ਸ਼ਬਦੀ ਤਕਰਾਰ ਵੀ ਹੋਈ। ਹੋਟਲ ਮਾਲਕ ਨੇ ਕਿਹਾ ਕਿ ਜਿਸ ਨੇ ਉਸ ਖਿਲਾਫ ਰੰਜ਼ਿਸ਼ ਤਹਿਤ ਕਾਰਵਾਈ ਕਰਵਾਈ ਐ, ਉਹ ਉਸ ਦਾ ਜਵਾਬ ਜ਼ਰੂਰ ਦੇਣਗੇ।  ਪ੍ਰਸ਼ਾਸਨ ਮੁਤਾਬਕ ਹੋਟਲ ਮਾਲਕਾਂ ਵੱਲੋਂ ਸੜਕ ਦੀ ਜਗ੍ਹਾ ’ਤੇ ਨਜਾਇਜ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਇਹ ਜਗ੍ਹਾ ਨੂੰ ਖਾਲੀ ਕਰਨ ਦਾ ਨੋਟਿਸ ਵੀ ਜਾਰੀ ਹੋ ਚੁੱਕਾ ਸੀ ਅਤੇ ਅੱਜ ਇਹ ਉਸਾਰੀ ਢਾਹ ਦਿੱਤੀ ਗਈ ਐ। ਉਧਰ  ਹੋਟਲ ਮਾਲਕ ਵੱਲੋਂ ਉਸਾਰੀ ਨੂੰ ਜਾਇਜ਼ ਦੱਸਿਆ ਜਾ ਰਿਹਾ ਸੀ ਪਰ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਪੁੱਜੇ ਅਧਿਕਾਰੀਆ ਵੱਲੋਂ ਸਾਰੀ ਉਸਾਰੀ ਨੂੰ ਜੇਸੀਬੀ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਅਤੇ ਹੋਟਲ ਮਾਲਕਾਂ  ਵਿਚਕਾਰ ਸ਼ਬਦੀ ਤਕਰਾਰ ਵੀ ਹੋਈ ਪਰ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਜਾਰੀ ਰੱਖਦੇ ਹੋਏ ਹੋਟਲ ਦੀ ਇਸ ਨਜਾਇਜ਼ ਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਦੂਜੇ ਪਾਸੇ ਹੋਟਲ ਮਾਲਕ ਵੱਲੋਂ ਦੱਸਿਆ ਗਿਆ ਕਿ ਇਹ ਸਭ ਸਿਆਸੀ ਰੰਜਿਸ਼ ਦੇ ਚਲਦੇ ਹੋ ਰਿਹਾ ਹੈ। ਗੌਰਤਲਬ ਹੈ ਕਿ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਸਿਰ ਕਢਵਾ ਆਗੂ ਹੈ ਉਸ ਦੀ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਦੀ ਆਪਸੀ ਰੰਜਿਸ਼ ਜਗ ਜਾਹਰ ਸੀ ਜਿਸ ਦੇ ਚਲਦੇ ਦੋਨਾਂ ਵੱਲੋਂ ਆਪਣੇ ਬਿਆਨਾਂ ਵਿੱਚ ਇੱਕ ਦੂਜੇ ਲਈ ਤਲਖ ਭਾਸ਼ਾ ਵਰਤੀ ਜਾਂਦੀ ਰਹੀ ਹੈ। ਹੋਟਲ ਮਾਲਕ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਹੋ ਰਹੀਆਂ ਧਾਂਦਲੀਆਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਕਿਤੇ ਨਾ ਕਿਤੇ ਵਿਧਾਇਕ ਦਾ ਨਾਮ ਵੀ ਇਸ ਵਿੱਚ ਲਿਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਕਿ ਇਹ ਸਿਆਸੀ ਰੰਜਿਸ਼ ਕਿਤੇ ਨਾ ਕਿਤੇ ਇਸ ਹੋਟਲ ਮਾਲਕ ਲਈ ਭਾਰੀ ਪੈ ਚੁੱਕੀ ਹੈ ਜਿਸ ਦੇ ਚਲਦੇ ਅੱਜ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਪਰ ਹੋਟਲ ਮਾਲਕ ਵੱਲੋਂ ਤਾੜਨਾ ਕੀਤੀ ਗਈ ਕਿ ਜਿਸ ਵੱਲੋਂ ਵੀ ਇਹ ਕਾਰਵਾਈ ਕਰਵਾਈ ਗਈ ਹੈ ਉਸ ਦੇ ਖਿਲਾਫ ਉਹ ਆਪਣਾ ਜਵਾਬ ਜ਼ਰੂਰ ਦੇਣਗੇ।

LEAVE A REPLY

Please enter your comment!
Please enter your name here