ਪੰਜਾਬ ਫਗਵਾੜਾ ’ਚ ਮੋਟਰ ਸਾਈਕਲ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ/ ਤੇਜ਼ ਰਫਤਾਰ ਮੋਟਰ ਸਾਈਕਲ ਨੇ ਸਕੂਟਰੀ ਨੂੰ ਮਾਰੀ ਟੱਕਰ/ ਬਜ਼ੁਰਗ ਦੀ ਹੋਈ ਮੌਤ, ਬੱਚੇ ਸਮੇਤ ਦੋ ਗੰਭੀਰ ਜ਼ਖਮੀ By admin - July 2, 2025 0 65 Facebook Twitter Pinterest WhatsApp ਫਗਵਾੜਾ ਦੇ ਚੰਡੀਗੜ੍ਹ ਰੋਡ ਦੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਜਦਕਿ ਬੱਚੇ ਸਮੇਤ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਪਿੰਡ ਪੰਡੋਰੀ ਨੇੜੇ ਵਾਪਰਿਆ ਐ, ਜਿੱਥੇ ਇਕ ਬੁਲਿਟ ਸਵਾਰ ਨੌਜਵਾਨ ਨੇ ਐਕਟਿਵਾ ਤੇ ਜਾ ਰਹੇ ਬਜੁਰਗ ਤੇ ਬੱਚੇ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਬੁਲਿਟ ਸਵਾਰ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਪ੍ਰਤੱਖਦਰਸੀਆਂ ਮੁਤਾਬਕ ਹਾਦਸੇ ਵਾਲੇ ਬੁਲਿਟ ਦੀ ਸਪੀਡ 150 ਦੇ ਕਰੀਬ ਸੀ, ਜਿਸ ਨੇ ਐਟਕਿਵਾ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਐਟਕਿਵਾ ਤੇ ਮੋਟਰ ਸਾਈਕਲ ਦੇ ਪਰਖੱਚੇ ਉੱਡ ਗਏ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂਰ ਕਰ ਦਿੱਤੀ ਐ।