ਫਿਰੋਜ਼ਪੁਰ ’ਚ ਐਸਬੀਆਈ ਬੈਂਕ ਨਾਲ 46 ਲੱਖ ਦੀ ਠੱਗੀ/ ਜਾਅਲੀ ਦਸਤਾਵੇਜ਼ ਬਣਾ ਕੇ ਬੈਂਕ ਤੋਂ ਲਿਆ ਸੀ ਕਰਜ਼ਾ/ ਪੁਲਿਸ ਨੇ ਪੰਜ ਜਣਿਆਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
57

  

ਫਿਰੋਜਪੁਰ ਨੇ ਸਟੇਟ ਬੈਂਕ ਆਫ ਇੰਡੀਆ ਨਾਲ 46 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਮਲੇ ਵਿਚ 5 ਜਣਿਆਂ ਨੂੰ ਨਾਮਜ਼ਦ ਕੀਤਾ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਇਹ ਕਾਰਵਾਈ ਫਿਰੋਜਪੁਰ ਦੇ ਇਛੇਵਾਲਾ ਰੋਡ ਤੇ ਸਥਿਤ ਐਸਬੀਆਈ ਬੈਂਕ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਕੀਤੀ ਐ। ਨਾਮਜ਼ਦ ਮੁਲਜਮ ਹਰਿਆਣਾ ਦੇ ਕੈਂਥਲ ਨਾਲ ਸਬੰਧਤ ਦੱਸੇ ਜਾ ਰਹੇ ਨੇ, ਜਿਨ੍ਹਾਂ ਵਿਚ ਸੁਨੀਤਾ ਦੇਵੀ ਨਾਮ ਦੀ ਔਰਤ ਵੀ ਸ਼ਾਮਲ ਐ। ਮੁਲਜਮਾਂ ਨੇ ਫਰਜ਼ੀ ਆਈ ਬਣਾ ਕੇ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਐ। ਬੈਂਕ ਅਧਿਕਾਰੀ ਮਾਮਲਾ ਅਦਾਲਤ ਵਿਚ ਲੈ ਕੇ ਗਏ, ਜਿੱਥੇ ਅਦਾਲਤ ਨੇ ਪੁਲਿਸ ਪ੍ਰਸ਼ਾਸਨ ਨੂੰ ਮੁਲਜਮਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਨੇ, ਜਿਸ ਦੇ ਆਧਾਰ ਤੇ ਪੁਲਿਸ ਨੇ 5 ਜਣਿਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਦੇ ਇਛੇਵਾਲਾ ਰੋਡ ਤੇ ਸਥਿਤ ਬੈਂਕ ਦੇ ਮੈਨੇਜਰ ਵੱਲੋਂ ਬਿਆਨ ਦਰਜ ਕਰਾਏ ਗਏ ਹਨ ਜਿਸ ਵਿੱਚ ਹਰਿਆਣਾ ਦੇ ਕੈਂਥਲ ਨਾਲ ਸਬੰਧਤ ਸੁਨੀਤਾ ਦੇਵੀ ਤੇ ਹੋਰ ਮੁਲਜਮਾਂ ਨੇ ਜਾਅਲੀ ਦਸਤਾਵੇਜ਼ ਅਤੇ ਆਈਡੀ ਕਾਰਡ ਬਣਾ ਕੇ ਬੈਂਕ ਨਾਲ 46 ਲੱਖ 85 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here