ਦਿੱਲੀ ਡੀਸੀਪੀਓ ਕੋਲ ਦਿਲਜੀਤ ਦੋਸਾਂਝ ਦੀ ਸ਼ਿਕਾਇਤ/ ਪੰਡਿਤ ਰਾਓ ਨੇ ਬੰਦੂਕ ਦੀ ਬੈਲਟ ’ਤੇ ਕੀਤਾ ਇਤਰਾਜ਼/ ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ’ਤੇ ਰੋਕ ਦੀ ਕੀਤੀ ਮੰਗ

0
2

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਪੰਡਿਤ ਰਾਓ ਨੇ ਦਿੱਲੀ ਦੇ ਡੀਸੀਪੀਓ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੰਡਿਤ ਰਾਓ ਨੇ ਮੰਗ ਕੀਤੀ ਹੈ ਕਿ ਦਿਲਜੀਤ ਦੋਸਾਂਝ ਨੂੰ ਆਪਣੇ ਸ਼ੋਅ ਦੌਰਾਨ ‘ਪਟਿਆਲੇ ਪੈੱਗ’, ‘5 ਤਾਰਾ ਠੇਕੇ’ ਅਤੇ ‘ਜੀਬ ਵਿੱਚੋਂ ਫੀਮ ਲੱਭਿਆ’ ਵਰਗੇ ਗੀਤ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ਅਤੇ ਸੀਨੇ ’ਤੇ ਬੰਦੂਕ ਦੀ ਬੈਲਟ ਪਹਿਨਣ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਪੰਡਿਤ ਰਾਓ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਅਜਿਹੇ ਗੀਤਾਂ ਅਤੇ ਸਟੇਜ ‘ਤੇ ਬੱਚਿਆਂ ਨੂੰ ਬੁਲਾ ਕੇ ਨਸ਼ਿਆਂ ਵਾਲੇ ਮਾਹੌਲ ਦਾ ਹਿੱਸਾ ਬਣਾਉਣ ਨਾਲ ਨਾਬਾਲਗਾਂ ਦੇ ਮਾਨਸਿਕ ਪੱਧਰ ‘ਤੇ ਬੁਰਾ ਅਸਰ ਪੈਂਦਾ ਹੈ। ਗੀਤਾਂ ਦੇ ਬੋਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਟੇਜ ‘ਤੇ ਹਥਿਆਰਾਂ ਦੀ ਨੁਮਾਇਸ਼ ਜਾਂ ਸੀਨੇ ‘ਤੇ ਬੰਦੂਕ ਦੀ ਬੈਲਟ (ਕਾਰਤੂਸਾਂ ਵਾਲੀ ਬੈਲਟ) ਪਹਿਨਣ ਵਰਗੇ ਗਨ-ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਦ੍ਰਿਸ਼ਾਂ ‘ਤੇ ਵੀ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਨੇ ਵੀ ਹੈਦਰਾਬਾਦ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੂੰ ਅਜਿਹੇ ਗੀਤ ਨਾ ਗਾਉਣ ਲਈ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਦਿਲਜੀਤ ਨੇ ਆਪਣੇ ਗੀਤਾਂ ਦੇ ਬੋਲ ਬਦਲ ਕੇ ਪੇਸ਼ ਕੀਤੇ ਸਨ। ਪੰਡਿਤ ਰਾਓ ਨੇ ਇਹ ਮੁੱਦਾ ਮੁੜ ਚੁੱਕ ਕੇ ਪੰਜਾਬੀ ਸੰਗੀਤ ਜਗਤ ਵਿੱਚ ਸੱਭਿਆਚਾਰਕ ਸੁਧਾਰ ਦੀਆਂ ਉੱਠ ਰਹੀਆਂ ਆਵਾਜ਼ਾਂ ਨੂੰ ਬਲ ਦਿੱਤਾ ਹੈ।

LEAVE A REPLY

Please enter your comment!
Please enter your name here