ਪੰਜਾਬ ਸੰਗਰੂਰ ’ਚ ਮੀਂਹ ਤੇ ਗੜੇਮਾਰੀ ਕਾਰਨ ਫਸਲਾਂ ਦਾ ਨੁਕਸਾਨ/ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ, ਕਿਸਾਨ ਪਰੇਸ਼ਾਨ/ ਛੇ ਮਹੀਨੇ ਦੀ ਮਿਹਨਤ ’ਤੇ ਫਿਰਿਆ ਪਾਣੀ, ਪ੍ਰਬੰਧਾਂ ’ਤੇ ਉੱਠੇ ਸਵਾਲ By admin - October 25, 2026 0 3 Facebook Twitter Pinterest WhatsApp ਪੰਜਾਬ ਵਿੱਚ ਬੀਤੀ ਰਾਤ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਗੱਲ ਜੇਕਰ ਸੰਗਰੂਰ ਮੰਡੀ ਦੀ ਕੀਤੀ ਜਾਵੇ ਤਾਂ ਇੱਥੇ ਬਾਰਿਸ਼ ਕਾਰਨ ਝੋਨੇ ਦੀ ਕਟਾਈ ਅਤੇ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਮੰਡੀਆਂ ਵਿੱਚ ਝੋਨਾ ਲੈ ਕੇ ਬੈਠੇ ਕਿਸਾਨਾਂ ਮੁਤਾਬਕ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਮੀਂਹ ਕਾਰਨ ਝੋਨੇ ਵਿੱਚ ਨਮੀ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ, ਜਿਸ ਨਾਲ ਫਸਲ ਦੀ ਕਟਾਈ ਅਤੇ ਖਰੀਦ ਦਾ ਕੰਮ ਦੋ ਤੋਂ ਤਿੰਨ ਦਿਨ ਪਛੜ ਸਕਦਾ ਹੈ। ਕਿਸਾਨਾਂ ਨੇ ਖਰੀਦ ਮਾਪਦੰਡਾਂ ’ਚ ਢਿੱਲ ਦੀ ਮੰਗ ਕੀਤੀ ਹੈ। ਕਿਸਾਨਾਂ ਲਈ ਇਹ ਫ਼ਸਲ ਸਿਰਫ਼ ਛੇ ਮਹੀਨਿਆਂ ਦੀ ਮਿਹਨਤ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਸਾਲ ਦੀ ਆਰਥਿਕਤਾ ਦਾ ਆਧਾਰ ਹੈ। ਇਸੇ ਕਮਾਈ ਨਾਲ ਉਨ੍ਹਾਂ ਨੇ ਅਗਲੀ ਫ਼ਸਲ ਦੀ ਬਿਜਾਈ ਕਰਨੀ ਹੈ ਅਤੇ ਘਰ ਦੇ ਖ਼ਰਚੇ ਵੀ ਚਲਾਉਣੇ ਹਨ। ਅਸਮਾਨ ਵਿੱਚ ਲਗਾਤਾਰ ਬਿਜਲੀ ਚਮਕਣ ਅਤੇ ਮੀਂਹ ਜਾਰੀ ਰਹਿਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਹੁਣ ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਵਿੱਚ ਫ਼ਸਲ ਨੂੰ ਸੁਰੱਖਿਅਤ ਰੱਖਣ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਤੁਰੰਤ ਢੁੱਕਵੇਂ ਪ੍ਰਬੰਧ ਕੀਤੇ ਜਾਣ।