ਪੰਜਾਬ ਗਿੱਦੜਬਾਹਾ ’ਚ ਪੁੱਤਰ ਹੱਥੋਂ ਪਿਓ ਦਾ ਕਤਲ/ ਘਰੇਲ ਕਲੇਸ਼ ਦੇ ਚਲਦਿਆਂ ਕਿਰਪਾਨ ਨਾਲ ਹਮਲਾ/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਆਰੰਭੀ By admin - October 25, 2026 0 2 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੁੱਤਰ ’ਤੇ ਆਪਣੇ ਹੀ ਪਿਤਾ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਦੇਰ ਸ਼ਾਮ ਰਾਮ ਸ਼ਰਨਮ ਵਾਲੀ ਗਲੀ ਵਿੱਚ ਵਾਪਰੀ, ਜਿੱਥੇ 75 ਸਾਲਾ ਬਖ਼ਸ਼ੀਸ਼ ਸਿੰਘ ਦੀ ਕਿਰਪਾਨ ਨਾਲ ਹਮਲਾ ਕਰਕੇ ਜਾਨ ਲੈ ਲਈ ਗਈ। ਮ੍ਰਿਤਕ ਦੀ ਪਤਨੀ ਜਸਪਾਲ ਕੌਰ ਮੁਤਾਬਕ ਪਿਉ-ਪੁੱਤਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਪੁੱਤਰ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਤਨੀ ਜਸਪਾਲ ਕੌਰ ਮੁਤਾਬਕ ਉਸ ਦੀ ਨੂੰਹ ਕੁਝ ਦਿਨ ਪਹਿਲਾਂ ਆਪਣੀਆਂ ਤਿੰਨੋਂ ਧੀਆਂ ਨੂੰ ਘਰ ਛੱਡ ਕੇ ਪੇਕੇ ਚਲੀ ਗਈ ਸੀ। ਘਟਨਾ ਸਮੇਂ ਉਹ ਆਪਣੇ ਪਤੀ, ਪੁੱਤਰ ਅਤੇ ਤਿੰਨੋਂ ਪੋਤੀਆਂ ਸਮੇਤ ਘਰ ਵਿੱਚ ਮੌਜੂਦ ਸੀ। ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ 75 ਸਾਲਾ ਬਜ਼ੁਰਗ ਦੇ ਕਤਲ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਖ਼ਸ਼ੀਸ਼ ਸਿੰਘ ਦਾ ਕਤਲ ਉਸ ਦੇ ਪੁੱਤਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।