ਪੰਜਾਬ ਸੰਗਰੂਰ ਦੇ ਉਗਰਾਹਾਂ ਪਿੰਡ ਨੇੜੇ ਟੁੱਟੀ ਨਹਿਰ/ 70 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦਾ ਰੋਸ/ ਸੈਂਕੜਾ ਏਕੜ ਫਸਲ ਪਾਣੀ ਦੀ ਮਾਰ ਹੇਠ ਆਉਣ ਦਾ ਖਦਸ਼ਾ By admin - October 1, 2026 0 4 Facebook Twitter Pinterest WhatsApp ਸੰਗਰੂਰ ਦੇ ਉਗਰਾਹਾਂ ਪਿੰਡ ਨੇੜਿਓਂ ਲੰਘਦੀ ਨਹਿਰ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇੱਥੇ 70 ਫੁੱਟ ਚੌੜਾ ਪਾੜ ਪੈ ਗਿਆ ਹੈ, ਜਿਸ ਨੂੰ ਪੂਰਨ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਮੁਤਾਬਕ ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਪੱਕੀ ਫਸਲ ਬਰਬਾਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਪ੍ਰਸ਼ਾਸਨਿਕ ਟੀਮਾਂ ਅਤੇ ਸਿੰਚਾਈ ਵਿਭਾਗ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਪਿੱਛੋਂ ਪਾਣੀ ਦਾ ਵਹਾਅ ਬੰਦ ਕਰਕੇ ਇਸ ਵੱਡੇ ਪਾੜ ਨੂੰ ਜਲਦੀ ਤੋਂ ਜਲਦੀ ਬੰਨ੍ਹਿਆ ਜਾ ਸਕੇ।