ਪੰਜਾਬ ਉਮੀਦ ਸੰਸਥਾ ਵੱਲੋਂ ਮੁਫਤ ਸੈਨੇਟਰੀ ਵੰਡ ਪ੍ਰੋਜੈਕਟ ਸ਼ੁਰੂ/ ਹਰ ਮਹੀਨੇ ਡੇਢ ਲੱਖ ਸੈਨੇਟਰੀ ਪੈਡ ਮੁਫਤ ਦਾ ਐਲਾਨ/ ਸੰਸਥਾ ਚੇਅਰਮੈਨ ਅਰਵਿੰਦ ਖੰਨਾ ਨੇ ਕੀਤਾ ਉਦਘਾਟਨ By admin - September 28, 2026 0 2 Facebook Twitter Pinterest WhatsApp ਉਮੀਦ ਸੰਸਥਾ ਵੱਲੋਂ ਔਰਤਾਂ ਦੀ ਸਿਹਤ ਸਹੂਲਤਾਂ ਦੇਣ ਲਈ ਵੱਡਾ ਉਪਰਾਲਾ ਕੀਤਾ ਹੈ। ਸੰਸਥਾ ਨੇ ਮੁਫਤ ਸੈਨੇਟਰੀ ਵੰਡ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਅਰਵਿੰਦ ਖੰਨਾ ਨੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭੈਣਾਂ ਦੀ ਉਮੀਦ ਸੰਸਥਾ ਵੱਲੋਂ ਸਫ਼ਾਈ ਅਤੇ ਹਾਈਜੀਨ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜੋ ਭਵਿੱਖ ਵਿੱਚ ਲਗਾਤਾਰ ਜਾਰੀ ਰਹੇਗੀ। ਅਰਵਿੰਦ ਖੰਨਾ ਨੇ ਕਿਹਾ ਕਿ ਭੈਣਾਂ ਦੀ ਉਮੀਦ ਸੰਸਥਾ ਵੱਲੋਂ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪ ਚਲਾਏ ਜਾ ਰਹੇ ਹਨ ਅਤੇ ਇਹ ਸੈਲਫ਼ ਹੈਲਪ ਗਰੁੱਪਾਂ ਨੂੰ 5 ਜੋਨਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹ ਗਰੁੱਪ ਜਰੂਰਤਮੰਦ ਮਹਿਲਾਵਾਂ ਨੂੰ ਇਹ ਸੈਨੇਟਰੀ ਪੈਡ ਮੁਹੱਈਆ ਕਰਵਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੇ ਸ਼ੁਰੂਆਤੀ ਦੌਰ ਸਮੇਂ 1.50 (ਡੇਢ ਲੱਖ) ਦੇ ਕਰੀਬ ਸੈਨੇਟਰੀ ਪੈਡ ਹਰ ਮਹੀਨੇ 30 ਹਜਾਰ ਮਹਿਲਾਵਾਂ ਨੂੰ ਮੁਫ਼ਤ ਵੰਡੇ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਸ਼ਹਿਰੀ ਪੱਧਰ ਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਲੋੜਵੰਦ ਮਹਿਲਾਵਾਂ ਨੂੰ ਇਹ ਸੈਨੇਟਰੀ ਪੈਡ ਮੁਫ਼ਤ ਮੁਹੱਈਆ ਕਰਵਾਈ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਡਾਂ ਦੇ ਵਿਤਰਣ ਦੇ ਨਾਲ—ਨਾਲ ਵਲੰਟੀਅਰ ਮਹਿਲਾਵਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਦੇ ਰਹਿਣਗੇ। ਅਰਵਿੰਦ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਹਿਲਾਵਾਂ ਦੀ ਸਿਹਤ ਸੰਭਾਲ ਨੂੰ ਲੈ ਕੇ ਗਾਇਨੀ ਡਾਕਟਰ (ਔਰਤ ਰੋਗਾਂ ਦੇ ਮਾਹਿਰ) ਵੀ ਰੱਖੇ ਜਾਣਗੇ । ਅਰਵਿੰਦ ਖੰਨਾ ਨੇ ਕਿਹਾ ਕਿ ਉਮੀਦ ਸੰਸਥਾ ਪਹਿਲਾਂ ਤੋਂ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਂਦੇ ਹੋਏ ਵਧੀਆ ਕੁਆਲਿਟੀ ਦੀਆਂ ਦਵਾਈਆਂ ਮੁਹੱਈਆ ਕਰਵਾਉਂਦੇ ਰਹੇ ਹਾਂ ਅਤੇ ਇਸ ਪ੍ਰੋਜੈਕਟ ਰਾਹੀਂ ਮਹਿਲਾਵਾਂ ਨੂੰ ਵਧੀਆ ਕੁਆਲਿਟੀ ਦੇ ਸੈਨੇਟਰੀ ਪੈਡ ਮੁਹੱਈਆ ਕਰਵਾਉਂਦੇ ਰਹਾਂਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਸੈਨੈਟਰੀ ਪੈਡ ਕੇਵਲ ਉਮੀਦ ਨਾਲ ਜੁੜੇ ਜਾਂ ਪਾਰਟੀ ਨਾਲ ਜੁੜੀਆਂ ਮਹਿਲਾਵਾਂ ਹੀ ਨਹੀਂ ਸਗੋਂ ਹਰ ਕੋਈ ਲੋੜਵੰਦ ਮਹਿਲਾ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸੈਨੇਟਰੀ ਪੈਡ ਉਮੀਦ ਦਫ਼ਤਰ ਨੇੜੇ ਡੀਸੀ ਕੋਠੀ ਸੰਗਰੂਰ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।