ਪੰਜਾਬ ਸੰਗਰੂਰ ਨਗਰ ਕੌਂਸਲ ਪ੍ਰਧਾਨ ਦਾ ਵੱਡਾ ਬਿਆਨ/ ਮੀਟਿੰਗ ਰਜਿਸਟਰ ਮਾਮਲੇ ਨੂੰ ਲੈ ਰੱਖਿਆ ਆਪਣਾ ਪੱਖ/ ਕੌਂਸਲਰ ਬਲਵਿੰਦਰ ਕੌਰ ’ਤੇ ਲਾਏ ਗੰਭੀਰ ਇਲਜ਼ਾਮ By admin - September 28, 2026 0 1 Facebook Twitter Pinterest WhatsApp ਨਗਰ ਕੌਂਸਲ ਲਹਿਰਾਗਾਗਾ ਵਿੱਚ ਮੀਟਿੰਗ ਰਜਿਸਟਰ ਨੂੰ ਲੈ ਕੇ ਚੱਲ ਰਿਹਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਮਾਮਲੇ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਸਾਥੀ ਕੌਂਸਲਰਾਂ ਸਮੇਤ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੌਂਸਲਰ ਨੂੰ ਨਗਰ ਕੌਂਸਲ ਦੀ ਕਾਰਵਾਈ ਜਾਂ ਕਿਸੇ ਹੋਰ ਮਾਮਲੇ ਸਬੰਧੀ ਕੋਈ ਦਿੱਕਤ ਸੀ ਤਾਂ ਉਹ ਲਿਖਤੀ ਤੌਰ ’ਤੇ ਨਗਰ ਕੌਂਸਲ ਨੂੰ ਦੇ ਸਕਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਕਾਰਵਾਈ ਰਜਿਸਟਰ ਨੂੰ ਦਫ਼ਤਰ ਤੋਂ ਬਾਹਰ ਲੈ ਕੇ ਜਾਣਾ ਕਾਨੂੰਨੀ ਤੌਰ ’ਤੇ ਗਲਤ ਹੈ। ਧਾਣੇ ਅੱਗੇ ਧਰਨੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਿਆਸੀ ਰੋਟੀਆਂ ਸੇਕਣ ਲਈ ਮੁੱਦਾ ਚਾਹੀਦਾ ਹੈ। ਵਾਰਡ ਨੰਬਰ 14 ਦੀ ਕੌਂਸਲਰ ਬਲਵਿੰਦਰ ਕੌਰ ’ਤੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੌਂਸਲ ਦੀਆਂ ਮੀਟਿੰਗਾਂ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਲਵਿੰਦਰ ਕੌਰ ਨੇ ਆਪਣੇ ਵਾਰਡ ਦੇ ਵਿਕਾਸ ਦੇ ਮੁੱਦੇ ਮੀਟਿੰਗਾਂ ਵਿੱਚ ਨਹੀਂ ਚੁੱਕੇ। ਪ੍ਰਧਾਨ ਨੇ ਥਾਣੇ ਅੱਗੇ ਲਗਾਏ ਗਏ ਧਰਨੇ ਨੂੰ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਾਰ ਦਿੱਤਾ। ਨਗਰ ਕੌਂਸਲ ਦੇ ਨੁਮਾਇੰਦਿਆਂ ਮੁਤਾਬਕ ਜਿਸ ਦਿਨ ਰਜਿਸਟਰ ਨੂੰ ਲੈ ਕੇ ਵਿਵਾਦ ਹੋਇਆ, ਉਸ ਮੀਟਿੰਗ ਦੌਰਾਨ ਸਫਾਈ ਸੇਵਕਾਂ ਨੂੰ ਪੱਕਾ ਕਰਨ ਨਾਲ ਸਬੰਧਤ ਮਾਮਲੇ ’ਤੇ ਵੀ ਵਿਚਾਰ ਕੀਤਾ ਜਾਣਾ ਸੀ। ਕੌਂਸਲਰਾਂ ਨੇ ਮੀਟਿੰਗ ਰਜਿਸਟਰ ਮਾਮਲੇ ਸਬੰਧੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਨਗਰ ਕੌਂਸਲ ਦੀ ਕਾਰਵਾਈ ਨਿਯਮਾਂ ਅਨੁਸਾਰ ਚੱਲਣੀ ਚਾਹੀਦੀ ਹੈ। ਫਿਲਹਾਲ ਮੀਟਿੰਗ ਰਜਿਸਟਰ ਨੂੰ ਲੈ ਕੇ ਦੋਵੇਂ ਧਿਰਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ ਅਤੇ ਮਾਮਲਾ ਲਹਿਰਾਗਾਗਾ ਦੀ ਸਥਾਨਕ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।