ਗੁਰਦਾਸਪੁਰ ’ਚ ਨੌਜਵਾਨ ਦੀ ਮੌਤ ਦਾ ਮਾਮਲਾ ’ਚ ਨਵਾਂ ਮੌੜ/ ਪਰਿਵਾਰ ਤੇ ਜਥੇਬੰਦੀਆਂ ਨੇ ਧਰਨਾ ਲਾ ਕੇ ਮੰਗਿਆ ਇਨਸਾਫ/ ਪੁਲਿਸ ਨੇ ਕਾਰਵਾਈ ਦੀ ਦਿੱਤਾ ਭਰੋਸਾ

0
1

 

ਗੁਰਦਾਸਪੁਰ ਦੇ ਪਿੰਡ ਰੰਧਾਵਾ ਕਲੋਨੀ ਵਾਸੀ ਨੌਜਵਾਨ ਤੇਜਿੰਦਰ ਸਿੰਘ ਦੀ ਮੌਤ ਮਾਮਲੇ ਵਿਚ ਨਵਾਂ ਮੌੜ ਆਇਆ ਹੈ। ਜਾਨਲੇਵਾ ਹਮਲੇ ਤੋਂ ਬਾਅਦ ਕਈ ਦਿਨ ਵੈਂਟੀਲੇਟਰ ’ਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਿਆਂ ਦਮ ਤੋੜ ਗਏ ਨੌਜਵਾਨ ਦੇ ਪਿੰਡ ਨਿਵਾਸੀ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾ ਘਰ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਬਣਦੀ ਕਾਰਵਾਈ ਨਹੀਂ ਹੁੰਦੀ, ਉਹ ਪੋਸਟਮਾਰਟਮ ਅਤੇ ਸੰਸਕਾਰ ਨਹੀਂ ਕਰਨਗੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਏਗਾ।
ਦੱਸ ਦਈਏ ਕਿ ਕਰੀਬ 8 ਦਿਨ ਪਹਿਲਾਂ ਪਿੰਡ ਰੰਧਾਵਾ ਕਲੋਨੀ ਦਾ ਰਹਿਣ ਵਾਲਾ 21 ਵਰਿਆਂ ਦਾ ਤਜਿੰਦਰ ਸਿੰਘ  ਇੱਕ ਲੜਕੀ ਨੂੰ ਮਿਲਣ ਲਈ ਪਿੰਡ ਭੂਸ ਗਿਆ ਸੀ। ਜਿਸ ਤੋਂ ਬਾਅਦ ਭੇਤ ਭਰੇ ਹਾਲਾਤਾਂ ਵਿੱਚ ਉਸਦਾ ਮ੍ਰਿਤਕ ਸਰੀਰ ਸੜਕ ਤੇ ਪਿਆ ਮਿਲਿਆ ਸੀ । ਪਹਿਲੀ ਨਜ਼ਰ ਵਿੱਚ ਪੁਲਿਸ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਸਨ ਕਿ ਤਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟਰਾਲੀ ਟੱਕਰ ਮਾਰ ਕੇ ਫਰਾਰ ਹੋ ਗਈ ਹੈ ਪਰ ਮ੍ਰਿਤਕ ਦੇ ਪਰਿਵਾਰ ਅਤੇ ਕਿਸਾਨ ਆਗੂਆਂ ਵੱਲੋਂ ਕਾਹਨੂੰਵਾਨ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਗਏ ਸਨ।
ਉਹਨਾਂ ਦਾ ਦਾਅਵਾ ਸੀ ਕਿ ਇੱਕ ਸੀਸੀਟੀਵੀ ਵਿੱਚ ਨੌ ਸ਼ੱਕੀ ਲੋਕ ਨਜ਼ਰ ਆ ਰਹੇ ਹਨ ਜਿਨਾਂ ਨੇ ਤਜਿੰਦਰ ਸਿੰਘ ਤੇ ਹਮਲਾ ਕਰਕੇ ਉਸਦੀ ਇਹ ਹਾਲਤ ਕੀਤੀ ਹੈ ਅਤੇ ਉਸ ਲੜਕੀ ਕੋਲੋਂ ਵੀ ਪੁੱਛ ਗਿੱਛ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਮਿਲਣ ਤੇਜਿੰਦਰ ਪਿੰਡ ਭੂਸ ਗਿਆ ਸੀ । ਦੱਸਿਆ ਗਿਆ ਹੈ ਕਿ ਉਕਤ ਲੜਕੀ ਤਜਿੰਦਰ ਦੀ ਮੰਗੇਤਰ ਸੀ ਅਤੇ ਕੁਝ ਸਮੇਂ ਬਾਅਦ ਉਹਨਾਂ ਦੀ ਮੰਗਣੀ ਟੁੱਟ ਗਈ ਸੀ ਪਰ ਫਿਰ ਵੀ ਲੜਕੀ ਅਤੇ ਲੜਕੇ ਵਿੱਚ ਆਪਸ ਵਿੱਚ ਸੰਪਰਕ ਸੀ ਅਤੇ ਦੋਸ਼ ਲਗਾਇਆ ਜਾ ਰਿਹਾ ਸੀ ਲੜਕੀ ਵੱਲੋਂ ਹੀ ਅਣਪਛਾਤੇ ਹਮਲਾਵਰਾਂ ਦੀ ਮਦਦ ਦੇ ਨਾਲ ਤਜਿੰਦਰ ਤੇ ਹਮਲਾ ਕਰਵਾਇਆ ਗਿਆ ਹੈ।
ਬੀਤੀ ਸ਼ਾਮ ਤਜਿੰਦਰ ਦੀ ਮੌਤ ਹੋਣ ਤੋਂ ਬਾਅਦ ਜਦੋਂ ਉਸ ਦਾ ਮ੍ਰਿਤ ਸਰੀਰ ਪੋਸਟਮਾਰਟਮ ਲਈ ਲਿਆਂਦਾ ਗਿਆ ਤੇ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਉਸਦੇ ਪਿੰਡ ਦੇ ਲੋਕਾਂ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਬਾਹਰ ਧਰਨਾ ਲਗਾ ਦਿੱਤਾ ਅਤੇ ਪੋਸਟਮਾਰਟਮ ਦੀ ਕਾਰਵਾਈ ਰੋਕ ਦਿੱਤੀ। ਬਾਅਦ ਵਿੱਚ ਐਸਪੀ ਮਨੋਜ ਕੁਮਾਰ ਵੱਲੋਂ ਮੌਕੇ ਤੇ ਪਹੁੰਚ ਕੇ ਲੜਕੀ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕਰਕੇ ਮ੍ਰਿਤਕ ਸਰੀਰ ਦੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰਵਾਈ । ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਤੇ ਉਸ ਕੋਲੋਂ ਪੁੱਛ ਗਿਛ ਤੋਂ ਬਾਅਦ ਸਾਰੀ ਘਟਨਾ ਦੀ ਨਿਰਪੱਖ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ।

LEAVE A REPLY

Please enter your comment!
Please enter your name here