ਬਟਾਲਾ ਦੀ ਫਰੈਂਡਸ ਕਾਲੋਨੀ ’ਚ ਮਾਂ-ਧੀ ਦਾ ਕਤਲ/ ਪਤੀ ਨੇ ਪਤਨੀ ਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ/ ਨਸ਼ੇ ਦਾ ਆਦੀ ਸੀ ਮੁਲਜ਼ਮ, ਪੁਲਿਸ ਕਰ ਰਹੀ ਜਾਂਚ

0
2

ਬਟਾਲਾ ਦੀ ਫਰੈਂਡਸ ਕਲੋਨੀ ਵਿੱਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਪਿਤਾ ਨੇ ਆਪਣੀ ਧੀ ਅਤੇ ਧਰਮ ਪਤਨੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਮ੍ਰਿਤਕਾ ਦਾ ਭਰਾ ਘਰ ਪਹੁੰਚਿਆ। ਉਸ ਨੇ ਆਪਣੀ ਭੈਣ ਤੇ ਭਾਣਜੀ ਨੂੰ ਖੂਨ ਨਾਲ ਲੱਥਪੱਥ ਵੇਖ ਕੇ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਮੁਤਾਬਕ ਮੁਲਜ਼ਮ ਨਸ਼ੇ ਦਾ ਆਦੀ ਹੈ, ਜਿਸ ਦੇ ਚਲਦਿਆਂ ਘਰ ਵਿਚ ਕਲੇਸ਼ ਰਹਿੰਦਾ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦਾ ਭਰਾ ਰਾਜਾ ਦੇ ਦੱਸਣ ਮੁਤਾਬਕ ਉਹ ਆਪਣੀ ਭਾਂਜੀ ਨੂੰ ਸਕੂਲ ਛੱਡਣ ਜਾਣ ਲਈ ਫੋਨ ਕੀਤੇ ਤੇ ਫੋਨ ਨਾ ਚੁੱਕੇ ਜਾਣ ਤੇ ਜਦੋਂ ਆਪਣੀ ਭੈਣ ਦੇ ਘਰ ਆਇਆ ਤਾਂ ਉਸਨੇ ਆ ਕੇ ਦੇਖਿਆ ਤੇ ਉਸਦੀ ਭਨੇਵੀ ਅਤੇ ਭੈਣ ਖੂਨ ਨਾਲ ਲੱਥ ਪੱਥ ਪਈਆਂ ਸੀ ਜਿਸ ਮਗਰੋਂ ਉਸਨੇ ਪਹਿਲਾਂ ਘਰ ਦਾ ਤਾਲਾ ਤੋੜਿਆ ਤੇ ਮੌਕੇ ਤੇ ਪੁਲਿਸ ਨੂੰ ਇਤਲਾਹ ਕੀਤੀ। ਲੜਕੀ ਦੇ ਭਰਾ ਮੁਤਾਬਕ ਉਸ ਦਾ ਜੀਜਾ ਨਸ਼ੇ ਦਾ ਆਦੀ ਸੀ ਅਤੇ ਹਰ ਤਰ੍ਹਾਂ ਦਾ ਉਹ ਨਸ਼ਾ ਕਰਦਾ ਸੀ ਜਿਸ ਵਜਹਾ ਕਰਕੇ ਘਰ ਦੇ ਵਿੱਚ ਅਕਸਰ ਲੜਾਈ ਰਹਿੰਦੀ ਸੀ। ਘਟਨਾ ਅੰਜ਼ਾਮ ਦੇਣ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ।
ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਫਰੈਂਡਸ ਕਲੋਨੀ ਵਿੱਚ ਕੋਈ ਵਾਰਦਾਤ ਹੋਈ ਤੇ ਉਹਨਾਂ ਨੇ ਆ ਕੇ ਦੇਖਿਆ ਤੇ ਦੋ ਮੌਤਾਂ ਹੋਈਆਂ ਦੀਆਂ ਨੇ ਦੋਨਾਂ ਦਾ ਹੀ ਕਤਲ ਹੋ ਚੁੱਕਾ ਹੈ ਔਰ ਐਸਐਚਓ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਸ ਦੇ ਜੀਜੇ ਵੱਲੋਂ ਅਸੀਂ ਕਤਲ ਕੀਤਾ ਗਿਆ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੰਦ ਦੀ ਕਾਰਵਾਈ ਕੀਤੀ ਜਾਏਗੀ।

LEAVE A REPLY

Please enter your comment!
Please enter your name here