ਪੰਜਾਬ ਧਾਰੀਵਾਲ ’ਚ ਪਰਾਲੀ ਵਾਲੀ ਟਰਾਲੀ ਨੂੰ ਅੱਗ/ ਵੱਡਾ ਹਾਦਸਾ ਟਲਿਆ, ਜਾਨੀ ਨੁਕਸਾਨ ਤੋਂ ਬਚਾਅ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - September 23, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਧਾਰੀਵਾਲ ਦੇ ਪਿੰਡ ਰਨੀਆਂ ਨੇੜੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਪਰਾਲੀ ਦੀਆਂ ਗੱਠਾਂ ਲਿਜਾ ਰਹੀ ਟਰਾਲੀ ਨੂੰ ਅੱਗ ਅਚਾਨਕ ਲੱਗ ਗਈ। ਟਰਾਲੀ ਚਾਲਕ ਵੱਲੋਂ ਖੁਦ ਅੱਗ ਲੱਗੀਆਂ ਗੱਠਾਂ ਨੂੰ ਟਰਾਲੀ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਜੀਟੀ ਰੋਡ ਤੇ ਵਾਪਰੀ ਇਸ ਘਟਨਾ ਦੇ ਚਲਦਿਆਂ ਆਵਾਜਾਈ ਵਿਚ ਵਿਘਨ ਪਿਆ, ਜਿਸ ਨੂੰ ਅੱਗ ਬੁੱਝਣ ਬਾਅਦ ਚਾਲੂ ਕਰਵਾਇਆ ਗਿਆ।