ਧਾਰੀਵਾਲ ’ਚ ਪਰਾਲੀ ਵਾਲੀ ਟਰਾਲੀ ਨੂੰ ਅੱਗ/ ਵੱਡਾ ਹਾਦਸਾ ਟਲਿਆ, ਜਾਨੀ ਨੁਕਸਾਨ ਤੋਂ ਬਚਾਅ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
1

 

ਗੁਰਦਾਸਪੁਰ ਦੇ ਹਲਕਾ ਧਾਰੀਵਾਲ ਦੇ ਪਿੰਡ ਰਨੀਆਂ ਨੇੜੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਪਰਾਲੀ ਦੀਆਂ ਗੱਠਾਂ ਲਿਜਾ ਰਹੀ ਟਰਾਲੀ ਨੂੰ ਅੱਗ ਅਚਾਨਕ ਲੱਗ ਗਈ। ਟਰਾਲੀ ਚਾਲਕ ਵੱਲੋਂ ਖੁਦ ਅੱਗ ਲੱਗੀਆਂ ਗੱਠਾਂ ਨੂੰ ਟਰਾਲੀ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।  ਜੀਟੀ ਰੋਡ ਤੇ ਵਾਪਰੀ ਇਸ ਘਟਨਾ ਦੇ ਚਲਦਿਆਂ ਆਵਾਜਾਈ ਵਿਚ ਵਿਘਨ ਪਿਆ, ਜਿਸ ਨੂੰ ਅੱਗ ਬੁੱਝਣ ਬਾਅਦ ਚਾਲੂ ਕਰਵਾਇਆ ਗਿਆ।

LEAVE A REPLY

Please enter your comment!
Please enter your name here