ਵਿਧਾਇਕ ਦੇਵ ਮਾਨ ਦਾ ਭਾਜਪਾ ’ਤੇ ਹਮਲਾ/ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਸਾਧੇ ਨਿਸ਼ਾਨੇ/ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਇਲਜ਼ਾਮ

0
2

ਨਾਭਾ ਤੋਂ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਨਸ਼ੇ ਤੇ ਬਿੱਟੂ ਤੇ ਹਮਲਾ ਮਾਮਲੇ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੇਵ ਮਾਨ ਨੇ ਕਿਹਾ ਕਿ ਚੋਣਾਂ ਨੇੜੇ ਵੇਖ ਕੇ ਭਾਜਪਾ ਪੰਜਾਬ ਅੰਦਰ ਨਸ਼ਿਆਂ ਦੇ ਮੁੱਦੇ ਉਤੇ ਸਿਆਸੀ ਡਰਾਮੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿੰਨਾ ਵੀ ਨਸ਼ਾ ਆਉਂਦਾ ਹੈ, ਉਹ ਭਾਜਪਾ ਸ਼ਾਂਸਤ ਸੂਬਿਆਂ ਵਿਚੋਂ ਆ ਰਿਹਾ ਹੈ ਪਰ ਭਾਜਪਾ ਉਥੇ ਨਸ਼ੇ ਰੋਕਣ ਦੀ ਥਾਂ ਪੰਜਾਬ ਅੰਦਰ ਹੋ-ਹੱਲਾ ਕਰ ਰਹੀ ਹੈ। ਬਿੱਟੂ ਤੇ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਤੇ ਹਮਲਾ ਨਹੀਂ ਹੋਣਾ ਚਾਹੀਦਾ ਪਰ ਕੁੱਝ ਲੋਕ ਟੀਆਰਪੀ ਲੈਣ ਖਾਤਰ ਖੁਦ ਵੀ ਅਜਿਹੀਆਂ ਘਟਨਾਵਾਂ ਪਲਾਟ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੱਚੀ ਹਮਲਾ ਹੋਇਆ ਹੈ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਬਾਇਟ-ਗੁਰਦੇਵ ਸਿੰਘ ਦੇਵ ਮਾਨ, ਹਲਕਾ ਵਿਧਾਇਕ (02.27-03.27+01.43-02.13)
ਦੱਸਣਯੋਗ ਹੈ  ਕਿ ਬੀਤੇ ਦਿਨ ਪਠਾਨਕੋਟ ਜਾ ਰਹੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫਲੇ ‘ਤੇ ਬਟਾਲਾ ਦੇ ਨਜ਼ਦੀਕ ਘਸੀਟਪੁਰ ਵਿਖੇ ਕੁਝ ਵਿਅਕਤੀਆਂ ਵੱਲੋਂ ਆਂਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਰਵਨੀਤ ਬਿੱਟੂ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਦੀ ਸਕਿਓਰਿਟੀ ਨੇ ਉਨ੍ਹਾਂ ਨੂੰ ਘਸੀਟਪੁਰ ਦੇ ਇਕ ਘਰ ਵਿੱਚ ਸੁਰੱਖਿਅਤ ਪਹੁੰਚਾਇਆ ਸੀ। ਇਸੇ ਘਟਨਾ ਨੂੰ ਲੈ ਕੇ ਵਿਧਾਇਕ ਦੇਵ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਲੀਡਰ ਤੇ ਕੋਈ ਵੀ ਹਮਲਾ ਨਹੀਂ ਹੋਣਾ ਚਾਹੀਦਾ ਪਰ ਕੁਝ ਲੋਕ ਖੁਦ ਵੀ ਪਲਾਂਟ ਕਰ ਕੇ ਟੀਆਰਪੀ ਹਾਸਿਲ ਕਰਨ ਵਾਸਤੇ ਕੁਝ ਨਾ ਕੁਝ ਕਰਦੇ ਰਹਿੰਦੇ ਨੇ। ਸਾਡੀ ਸਾਰਿਆਂ ਦੀ ਆਪਣੀ ਆਪਣੀ ਵਿਚਾਰਾਂ ਦੀ ਲੜਾਈ ਹੈ ਕੋਈ ਵੀ ਤਲਵਾਰਾਂ ਦੀ ਲੜਾਈ ਨਹੀਂ। ਵਿਚਾਰਾਂ ਦੇ ਨਾਲ ਆਪਣੀ ਆਪਣੀ ਗੱਲ ਸਭ ਨੂੰ ਰੱਖਣ ਦਾ ਅਧਿਕਾਰ ਹੈ। ਅਗਰ ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ।
ਭਾਜਪਾ ਦੇ ਵੱਲੋਂ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਕਡੇ ਜਾਣ ਤੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਹੁਣ ਚੋਣਾਂ ਦਾ ਸਮੇਂ ਨਜ਼ਦੀਕ ਆ ਗਿਆ ਹੈ ਹਰ ਇੱਕ ਪਾਰਟੀ ਕੋਈ ਨਾ ਕੋਈ ਬਹਾਨਾ ਭਾਲਦੀ। ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ। ਉਹਨਾਂ ਕਿਹਾ ਕਿ ਸਭ ਤੋਂ ਵੱਧ ਨਸ਼ਾ ਗੁਜਰਾਤ ਤੋਂ ਆਉਂਦਾ ਹੈ ਜਿੱਥੇ ਭਾਜਪਾ ਦੀ ਸਰਕਾਰ ਨਸ਼ਾ ਉੱਥੋਂ ਬੰਦ ਕਰੇ। ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਸਿਰਫ ਤੇ ਸਿਰਫ ਮਹਿਜ਼ ਇੱਕ ਡਰਾਮੇਬਾਜ਼ੀ। ਜੇਕਰ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰਨ ਦੇ ਵੱਲ ਵੱਧ ਰਿਹਾ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਬਾਕੀ ਸਾਰੀਆਂ ਪਾਰਟੀਆਂ ਰੋਟੀਆਂ ਸੇਕ ਰਹੀਆਂ ਹਨ। ਭਾਜਪਾ ਦੇ ਵੱਲੋਂ ਪੰਜਾਬ ਨੂੰ ਜਾਣ ਬੁਝ ਕੇ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਘੜੀ ਗਈ। ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਸੀ ਉਸ ਰਾਹ ਤੇ ਹੀ ਬੀਜੇਪੀ ਚੱਲ ਰਹੀ।

LEAVE A REPLY

Please enter your comment!
Please enter your name here