ਪੰਜਾਬ ਫਾਜਿਲਕਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ/ ਪੰਜ ਸਕੂਲਾਂ ਨੂੰ ਆਈ ਧਮਕੀ-ਭਰੀ ਈਮੇਲ/ ਪੁਲਿਸ ਵੱਲੋਂ ਸਕੂਲਾਂ ਦੀ ਚੈਕਿੰਗ By admin - September 19, 2026 0 2 Facebook Twitter Pinterest WhatsApp ਜਲਾਲਾਬਾਦ ਤੋਂ ਬਾਅਦ ਹੁਣ ਫਾਜਿਲਕਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ। ਦੁਪਹਿਰੇ 11 ਵਜੇ ਦੇ ਕਰੀਬ ਆਈ ਇਸ ਧਮਕੀ-ਈਮੇਲ ਵਿਚ ਪੰਜ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਸਕੂਲਾਂ ਵਿਚ ਛੁੱਟੀ ਕਰਵਾ ਕੇ ਸਕੂਲਾਂ ਦੀ ਚੈਕਿੰਗ ਕੀਤੀ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਕੋਈ ਸ਼ੱਕੀ ਵਸਤ ਬਰਾਮਦ ਨਹੀਂ ਹੋਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਲਾਲਾਬਾਦ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਕੂਲਾਂ ਤੇ ਤਲਾਸ਼ੀ ਲਈ ਸੀ ਅਤੇ ਇਹ ਇੱਕ ਅਫਵਾਹ ਹੀ ਨਿਕਲੀ ਸੀ। ਹੁਣ ਫਿਰ ਫਾਜਿਲਕਾ ਦੇ ਵਿੱਚ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ, ਜਿਸ ਦੇ ਨਾਲ ਮਾਪਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ।