ਪੰਜਾਬ ਅਜਨਾਲਾ ’ਚ ਹਾਦਸੇ ਦੌਰਾਨ ਇਕ ਮੌਤ, ਦੂਜਾ ਜ਼ਖਮੀ/ ਬਰਾਤ ’ਤੇ ਜਾਣ ਲਈ ਕੱਪੜੇ ਲੈਣ ਆਇਆ ਸੀ ਨੌਜਵਾਨ/ ਮੋਟਰ ਸਾਇਕਲ ਦੀ ਜੁਗਾੜੂ ਰੇਹੜੀ ਨਾਲ ਹੋਈ ਟੱਕਰ By admin - September 18, 2026 0 2 Facebook Twitter Pinterest WhatsApp ਅਜਨਾਲਾ ਦੇ ਸੱਕੀ ਪੁੱਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਰੇਸ਼ਮ ਅਤੇ ਗੁਰਪ੍ਰੀਤ ਨਾਮ ਦੇ ਦੋਵੇਂ ਨੌਜਵਾਨ ਬਰਾਤ ’ਤੇ ਜਾਣ ਲਈ ਕੱਪੜੇ ਲੈਣ ਆਏ ਸਨ ਕਿ ਸ਼ੱਕੀ ਪੁਲ ਨੇੜੇ ਉਨ੍ਹਾਂ ਦੇ ਮੋਟਰ ਸਾਇਕਲ ਦੀ ਜੁਗਾੜੂ ਰੇਹੜੀ ਨਾਲ ਟੱਕਰ ਹੋ ਗਈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਕਰੀਬੀ ਦਲਬੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਰੇਸ਼ਮ ਅਤੇ ਗੁਰਪ੍ਰੀਤ ਮੋਟਰਸਾਈਕਲ ਤੇ ਸਵਾਰ ਹੋ ਬਰਾਤ ’ਤੇ ਜਾਣ ਲਈ ਕੱਪੜੇ ਲੈਣ ਵਾਸਤੇ ਆਏ ਸਨ। ਇਸ ਦੌਰਾਨ ਸੱਕੀ ਪੁੱਲ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਜੁਗਾੜੂ ਮੋਟਰਸਾਈਕਲ ਰੇੜੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਰੇਸ਼ਮ ਸਿੰਘ ਪੁੱਤਰ ਸਲਵਿੰਦਰ ਸਿੰਘ ਪਿੰਡ ਚੱਕ ਡੋਗਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਲੱਭ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਗੱਲਬਾਤ ਕਰਦੇ ਜਾਂਚ ਅਧਿਕਾਰੀ ਸਰਵਣ ਸਿੰਘ ਨੇ ਦੱਸਿਆ ਕਿ ਸਵੇਰੇ ਸੜਕਾਂ ਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਹੈ ਜਿਸ ਨੂੰ ਅੰਮ੍ਰਿਤਸਰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲੀ ਜਾ ਰਹੀ ਹੈ।