ਪੰਜਾਬ ਬਟਾਲਾ ’ਚ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦਾ ਵਿਰੋਧ/ ਵਿਆਹ ਪੁਰਬ ਮੌਕੇ ਪਹੁੰਚਿਆ ਸੀ ਲੰਗਾਹ/ ਸੰਗਤ ’ਚ ਸ਼ਾਮਲ ਸਖਸ਼ ਨੇ ਸੁਣਾਈਆਂ ਖਰੀਆਂ-ਖਰੀਆਂ By admin - September 18, 2026 0 1 Facebook Twitter Pinterest WhatsApp ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਅੱਜ ਬਟਾਲਾ ਵਿਖੇ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਵਿਆਹ ਸਮਾਗਮ ਸਬੰਧੀ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ ਇਕ ਵਿਅਕਤੀ ਨੇ ਸੁੱਚਾ ਸਿੰਘ ਲੰਗਾਹ ਦੀ ਸ਼ਮੂਲੀਅਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਵਾਲੇ ਸਖਸ਼ ਦਾ ਕਹਿਣਾ ਸੀ ਕਿ ਲੰਗਾਹ ਦੀਆਂ ਵੀਡੀਓ ਇੰਟਰਨੈੱਟ ਤੇ ਮੌਜੂਦ ਹਨ, ਜਿਸ ਕਾਰਨ ਸਿੱਖਾਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਆਨੰਦਪੁਰ ਘਟਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਗਤੀਵਿਧੀਆਂ ਕਾਰਨ ਸਿੱਖਾਂ ਦੇ ਬੇਇੱਜਤੀ ਹੋ ਰਹੀ ਹੈ, ਇਸ ਲਈ ਅਜਿਹੇ ਲੋਕਾਂ ਨੂੰ ਧਾਰਮਕਿ ਮੰਚਾਂ ’ਤੇ ਸ਼ਮੂਲੀਅਤ ਦਾ ਕੋਈ ਅਧਿਕਾਰ ਨਹੀਂ ਹੈ।