ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ/ ਕੋਟ ਖਾਲਸਾ ਪੁਲਿਸ ਚੌਂਕੀ ਨੇੜੇ ਦੀ ਘਟਨਾ/ ਜ਼ਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ ਨੌਜਵਾਨ

0
2

 

ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਆਹਲੂਵਾਲ ਚੌਂਕ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰ ਸਾਇਕਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਹਿਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਹੁਲ ਮੋਟਰ ਸਾਇਕਲ ਤ ਸਵਾਰ ਹੋ ਕੇ ਡਿਊਟੀ ਤੇ ਜਾ ਰਿਹਾ ਸੀ ਕਿ ਰੇਤ ਦੇ ਭਰੇ ਟਿੱਪਰ ਦੀ ਲਪੇਟ ਵਿਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਾਣਕਾਰੀ ਅਨੁਸਾਰ ਰਾਹੁਲ ਕੁਮਾਰ ਦੀ ਕੁਝ ਕੁ ਸਮੇਂ ਪਹਿਲਾਂ ਬਮਿਆਲ ਪੋਸਟ ਆਫਿਸ ਵਿਚ ਨੌਕਰੀ ਲੱਗੀ ਸੀ। ਅੱਜ ਸਵੇਰੇ ਸਾਰ ਜਦ ਰਾਹੁਲ ਆਪਣੇ ਪਿੰਡ ਹੱਲਾ ਚਹਿਆ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਬਮਿਆਲ ਪੋਸਟ ਆਫਿਸ ਚ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ਨੇੜੇ ਦੀਨਾਨਗਰ ਸਾਈਡ ਤੋਂ ਤੇਜ਼ ਰਫਤਾਰ ਚ ਆ ਰਹੇ ਰੇਤ ਨਾਲ ਭਰੇ ਟਿੱਪਰ ਤੀ ਚਪੇਟ ਚ ਆਉਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਰਾਹੁਲ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ।

LEAVE A REPLY

Please enter your comment!
Please enter your name here