ਪੰਜਾਬ ਬਟਾਲਾ ਵਿਖੇ ਵਿਆਹ ਪੁਰਬ ਸਮਾਗਮ ਦੀਆਂ ਰੌਣਕਾਂ/ ਸ਼ਹਿਰ ’ਚ ਸਜਾਇਆ ਗਿਆ ਆਲੌਕਿਕ ਨਗਰ ਕੀਰਤਨ/ ਦਿਲਕਸ਼ ਆਤਿਸ਼ਬਾਜ਼ੀ ਦਾ ਸੰਗਤਾਂ ਨੇ ਮਾਣਿਆ ਆਨੰਦ By admin - September 18, 2026 0 2 Facebook Twitter Pinterest WhatsApp ਸ੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਵਿਆਹ ਪੁਰਬ ਮੌਕੇ ਬਟਾਲਾ ਸ਼ਹਿਰ ਵਿਖੇ ਆਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ਸ਼ਿਰਕਤ ਕੀਤੀ। ਜਿਵੇਂ ਹੀ ਇਹ ਨਗਰ ਕੀਰਤਨ ਬਟਾਲਾ ਸ਼ਹਿਰ ਦੇ ਹੰਸਲੀ ਪੁਲ ‘ਤੇ ਪਹੁੰਚਿਆ ਤਾਂ ਪਿਛਲੇ ਸਾਲਾਂ ਦੀ ਰਵਾਇਤ ਮੁਤਾਬਕ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਇਸ ਆਲੌਕਿਕ ਦ੍ਰਿਸ਼ ਦਾ ਆਨੰਦ ਮਾਣਨ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਪਵਿੱਤਰ ਦਿਹਾੜੇ ਮੌਕੇ ਬਟਾਲਾ ਸ਼ਹਿਰ ਨੂੰ ਸਜਾਇਆ ਗਿਆ ਸੀ ਅਤੇ ਰੰਗ-ਬਿਰੰਗੀਆਂ ਲਾਈਟਾਂ ਦੀ ਰੋਸ਼ਨੀ ਨਾਲ ਪੂਰਾ ਸ਼ਹਿਰ ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਇਸੇ ਦੌਰਾਨ ਸਥਾਨਕ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਸਮਾਗਮਾਂ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।