ਪੰਜਾਬ ਗੁਰਦਾਸਪੁਰ ਦੇ ਕਸਬਾ ਬਡਾਲਾ ਬਾਂਗਰ ’ਚ ਚੋਰਾਂ ਦੀ ਦਹਿਸ਼ਤ/ ਇਕੋ ਰਾਤ 12 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ/ ਨਕਦੀ ਤੇ ਸਮਾਨ ਲੈ ਕੇ ਫਰਾਰ, ਦੁਕਾਨਦਾਰਾਂ ’ਚ ਰੋਸ By admin - September 15, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਵਡਾਲਾ ਬਾਂਗਰ ਵਿਚ ਚੋਰਾਂ ਨੇ ਵੱਡੀ ਵਾਰਦਾਤ ਅੰਜ਼ਾਮ ਦਿੱਤੀ ਹੈ। ਇੱਥੇ ਇਕੋ ਰਾਤ ਵਿਚ ਚੋਰਾਂ ਨੇ 12 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦਕਾਨਾਂ ਦੇ ਸ਼ਟਰ ਭੰਨ ਕੇ ਅੰਦਰ ਦਾਖਲ ਹੋਏ ਚੋਰ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਦ ਦੁਕਾਨਦਾਰਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਡਾਲਾ ਬਾਂਗਰ ਮੇਨ ਬਾਜ਼ਾਰ ਸਥਿਤ ਰੋਇਲ ਜਨਰਲ ਸਟੋਰ ਐਂਡ ਗਿਫ਼ਟ ਹਾਊਸ, ਜੌੜਾ ਕਲੀਨਿਕ ਲੈਬੋਟਰੀ,ਸੱਗੂ ਸਟੀਲ ਫਰਨੀਚਰ ਹਾਊਸ ਐਂਡ ਇਲੈਕਟ੍ਰੋਨਿਕਸ ਅਤੇ ਸੇਰਾ ਸਲੂਨ ਦੀਆਂ ਦੁਕਾਨਾਂ ਤੇ ਸ਼ਟਰਾਂ ਦੇ ਜਿੰਦਰੇ ਭੰਨ ਕੇ ਅੰਦਰ ਪਿਆ ਸਮਾਨ ਅਤੇ ਨਗਦੀ ਚੋਰੀ ਕੀਤੀ ਗਈ। ਇਸ ਮੌਕੇ ਤੇ ਦੁਕਾਨਦਾਰ ਸੁਰਜੀਤ ਸਿੰਘ, ਹਰਵੰਤ ਸਿੰਘ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸਵੇਰੇ ਤੜਕਸਾਰ ਪਤਾ ਲੱਗਾ ਕਿ ਚੋਰਾਂ ਵੱਲੋਂ ਉਨਾਂ ਦੀਆਂ ਦੁਕਾਨਾਂ ਤੇ ਸ਼ਟਰ ਭੰਨ ਕੇ ਚੋਰੀ ਕਰ ਲਈ ਗਈ ਹੈ। ਉਹਨਾਂ ਕਿਹਾ ਕੁਝ ਦਿਨ ਪਹਿਲਾਂ ਵੀ ਵਡਾਲਾ ਬਾਂਗਰ ਤੇ ਮੇਨ ਬਾਜ਼ਾਰ ਤੇ ਮੈਡੀਕਲ ਸਟੋਰ ਸਮੇਤ ਨੌ ਦੁਕਾਨਾਂ ਵਿੱਚ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ। ਪੁਲਿਸ ਨੇ ਦੁਕਾਨ ਮਾਲਕਾਂ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।