ਮੋਗਾ ’ਚ ਨੌਜਵਾਨ ਦੀ ਖੁਦਕੁਸ਼ੀ ਦਾ ਮਾਮਲਾ/ ਪਰਿਵਾਰ ਨੇ ਜਾਮ ਲਾ ਕੇ ਮੰਗਿਆ ਇਨਸਾਫ/ ਪੁਲਿਸ ਤੇ ਢਿੱਲੀ ਕਾਰਵਾਈ ਦੇ ਲੱਗੇ ਇਲਜ਼ਾਮ

0
2

 

ਮੋਗਾ ਵਿਖੇ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨਾਂ ਵੱਲੋਂ ਕੀਤੀ ਖੁਦਕੁਸ਼ੀ ਦਾ ਮਾਮਲਾ ਗਰਮਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਮੋਗਾ-ਕੋਟਕਪੂਰਾ ਹਾਈਵੇ ਜਾਮ ਕਰ ਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਮਾਪਿਆਂ ਦਾ ਇਲਜਾਮ ਸੀ ਕਿ ਉਨ੍ਹਾਂ ਦੇ ਪੁੱਤਰ ਨੇ ਪਤਨੀ ਤੇ ਸਹੁਰਾ ਪਰਿਵਾਰ ਤੰਗ ਆ ਕੇ ਜਾਨ ਦਿੱਤੀ ਹੈ ਪਰ ਪੁਲਿਸ ਨੇ ਸਾਰੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੀ 17 ਅਗਸਤ ਨੂੰ ਸਹੁਰਿਆਂ ਤੋਂ ਤੰਗ ਆ ਕੇ ਆਕਾਸ਼ਦੀਪ ਨਾਂ ਦੇ ਨੌਜਵਾਨ ਵੱਲੋਂ ਜਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਗਈ। ਅੱਜ ਪਰਿਵਾਰ ਵੱਲੋਂ ਮੋਗਾ ਕੋਟਕਪੂਰਾ ਮੇਨ ਹਾਈਵੇ ਤੇ ਧਰਨਾ ਲਗਾ ਕੇ ਆਰੋਪੀਆਂ ਦੀ ਗਿਰਿਫਤਾਰੀ ਦੀ ਮੰਗ ਕੀਤੀ। ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਮਿਰਤਕ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਆਕਾਸ਼ਦੀਪ ਸਿੰਘ ਦਾ ਤਕਰੀਬਨ ਇੱਕ ਸਾਲ ਪਹਿਲਾਂ ਪਾਇਲ ਨਾਮ ਦੀ ਲੜਕੀ ਨਾਲ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਸਹੁਰਾ ਪਰਿਵਾਰ ਵੱਲੋਂ ਉਸ ਨੂੰ ਸਾਡੇ ਪਰਿਵਾਰ ਤੋਂ ਅਲੱਗ ਰਹਿਣ ਲਈ ਦਬਾਅ ਬਣਾਇਆ ਜਾਂਦਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਬੀਤੀ 17 ਤਰੀਕ ਨੂੰ ਸਾਡੇ ਬੇਟੇ ਆਕਾਸ਼ਦੀਪ ਨੇ ਜਹਰੀਲੀ ਦਵਾਈ ਖਾ ਲਈ ਅਤੇ ਲਗਭਗ 20 ਦਿਨ ਦੇ ਕਰੀਬ ਇਲਾਜ ਚੱਲਣ ਤੋਂ ਬਾਅਦ ਆਖਰਕਾਰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਉਸਨੇ ਦਮ ਤੋੜ ਦਿੱਤਾ। ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਮੋਗਾ ਕੋਟਕਪੂਰਾ ਮੇਨ ਹਾਈਵੇ ਤੇ ਧਰਨਾ ਲਗਾ ਕੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਗਈ ਹੈ ਜਿਨਾਂ ਤੋਂ ਤੰਗ ਆ ਕੇ ਸਾਡੇ ਬੇਟੇ ਵੱਲੋਂ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਗਈ। ਉਹਨਾਂ ਕਿਹਾ ਕਿ ਅਸੀਂ ਇਹ ਤਾਨਾ ਉਨਾਂ ਚਿਰ ਨਹੀਂ ਚੱਕਾਂਗੇ ਜਿੰਨਾ ਚਿਰ ਮ੍ਰਿਤਕ ਦੀ ਪਤਨੀ ਸਮੇਤ ਪੰਜੇ ਲੋਕ ਗ੍ਰਿਫਤਾਰ ਨਹੀਂ ਕੀਤੇ ਜਾਂਦੇ।
ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮ੍ਰਿਤਕ ਦੀ ਪਤਨੀ ਸਮੇਤ ਪੰਜ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਨਾਂ ਵਿੱਚੋਂ ਮ੍ਰਿਤਕ ਦੀ ਘਰਵਾਲੀ ਪਾਇਲ ਦੀ ਗਿਰਫਤਾਰੀ ਹੋ ਚੁੱਕੀ ਹੈ। ਜਦੋਂ ਕਿ ਬਾਕੀ ਦੇ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਛੇਤੀ ਹੀ ਕਾਬੂ ਕਰ ਲਏ ਜਾਣਗੇ।

LEAVE A REPLY

Please enter your comment!
Please enter your name here