ਜਲੰਧਰ ’ਚ ਦਵਾਈਆਂ ਦੀ ਦੁਕਾਨ ’ਤੇ ਡਰੱਗ ਵਿਭਾਗ ਦਾ ਛਾਪਾ/ ਹੋਲ ਸੇਲ ਦੁਕਾਨ ਤੋਂ ਕਈ ਦਵਾਈਆਂ ਜ਼ਬਤ/ ਬਿਨਾਂ ਫਰਿੱਜ਼ ਤੋਂ ਰੱਖੀਆਂ ਸੀ ਅਹਿਮ ਦਵਾਈਆਂ

0
3

ਡਰੱਗ ਵਿਭਾਗ ਦੀ ਟੀਮ ਨੇ ਅੱਜ ਜਲੰਧਰ ਦੀ ਦਿਲਕੁਸ਼ਾ ਮਾਰਕੀਟ ਵਿਖੇ ਸਥਿਤ ਦਵਾਈਆਂ ਦੀਆਂ ਹੇਲਸੇਲ ਦੁਕਾਨਾਂ ਉਤੇ ਛਾਪੇਮਾਰੀ ਕੀਤੀ।  ਟੀਮਾਂ ਨੇ ਇੱਕੋ ਸਮੇਂ ਕਈ ਦੁਕਾਨਾਂ ‘ਤੇ ਛਾਪੇਮਾਰੀ ਕੀਤੀ, ਜਿਸ ਨਾਲ ਨੇੜਲੇ ਦੁਕਾਨਦਾਰਾਂ ਵਿੱਚ ਹੜਕੰਮ ਮੱਚ ਗਿਆ। ਵਿਭਾਗ ਦੀ ਟੀਮ ਨੇ ਗੁਪਤਾ ਏਜੰਸੀ ਦੀ ਦੁਕਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਇੱਥੇ ਬਿਨਾਂ ਫਰਿੱਜ ਤੋਂ ਰੱਖੀਆਂ ਦਵਾਈਆਂ ਜ਼ਬਤ ਕੀਤੀ। ਮੀਡੀਆ ਨਾਲ ਗੱਲ਼ਬਾਤ ਦੌਰਾਨ ਅਧਿਕਾਰੀ ਨੇ ਕਿਹਾ ਕਿ ਦੁਕਾਨ ਦਾ ਫਰਿੱਜ਼ ਖਰਾਬ ਪਾਇਆ ਗਿਆ ਹੈ, ਜਿਸ ਦੇ ਚਲਦਿਆਂ ਫਰਿੱਜ ਵਿਚ ਰੱਖੀਆਂ ਜਾਣ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਰੱਗ ਇੰਸਪੈਕਟਰ ਅਨੁਪਮਾ ਕਾਲੀਆ, ਸੁਧਾ, ਪਰਮਿੰਦਰ ਸਿੰਘ ਅਤੇ ਦਿਨੇਸ਼ ਸਾਂਪਲਾ ਦੀ ਅਗਵਾਈ ਵਾਲੀ ਇਸ ਟੀਮ ਨੇ ਗੁਪਤਾ ਏਜੰਸੀ ਦੀਆਂ ਦੁਕਾਨਾਂ ਅੰਦਰ ਦਵਾਈਆਂ ਅਤੇ ਰਿਕਾਰਡ ਦੀ ਜਾਂਚ ਕੀਤੀ। ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਮੌਕੇ ‘ਤੇ ਮੌਜੂਦ ਇੱਕ ਅਧਿਕਾਰੀ ਨੇ ਕਿਹਾ ਕਿ ਗੁਪਤਾ ਏਜੰਸੀਆਂ ਵਿੱਚ ਦਵਾਈਆਂ ਨੂੰ ਸਟੋਰ ਕਰਨ ਲਈ ਵਰਤਿਆ ਜਾਣ ਵਾਲਾ ਫਰਿੱਜ ਖਰਾਬ ਪਾਇਆ ਗਿਆ ਹੈ, ਜਿਸ ਦੇ ਚਲਦਿਆਂ ਫਰਿੱਜ ਵਿਚ ਰੱਖੀਆਂ ਜਾਣ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਘਟਨਾ ਸਥਾਨ ਤੋਂ ਪਾਬੰਦੀਸ਼ੁਦਾ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਡਰੱਗ ਵਿਭਾਗ ਦੀ ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਦਾ ਹਿੱਸਾ ਸੀ।

LEAVE A REPLY

Please enter your comment!
Please enter your name here