ਫਰੀਦਕੋਟ ਪੁਲਿਸ ਦਾ ਫਾਇਰਿੰਗ ਮਾਮਲੇ ’ਚ ਐਕਸ਼ਨ/ ਗਲੋਕ ਪਿਸਟਲ, 3 ਜਿੰਦਾ ਰੌਂਦਾਂ ਸਮੇਤ ਦੋ ਕਾਬੂ/ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ

0
2

ਫਰੀਦਕੋਟ ਪੁਲਿਸ ਨੇ ਜੈਤੋ ਵਿਖੇ ਹੋਏ ਫਾਇਰਿੰਗ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫਾਇਰਿੰਗ ਕਰਨ ਵਾਲੇ ਦੋਸ਼ੀ ਸੁਰਿੰਦਰ ਸਿੰਘ ਉਰਫ ਗਗਨੀ ਨੂੰ ਉਸ ਦੇ ਇਕ ਹੋਰ ਸਾਥੀ ਸਾਹਿਲ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਗਲੋਕ ਪਿਸਟਲ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਜਾਂਚ ਮੁਤਾਬਕ ਮੁਲਜ਼ਮਾਂ ਤੇ ਪਹਿਲਾਂ ਵੀ ਸੰਗੀਨ ਧਰਾਵਾਂ ਤਹਿਤ 6 ਮਾਮਲੇ ਦਰਜ ਹਨ।
ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਵੱਲੋ ਸਾਂਝੇ ਅਪਰੇਸ਼ਨ ਦੌਰਾਨ ਫਰੀਦਕੋਟ ਪੁਲਿਸ ਨੇ ਇਹ ਕਾਰਵਾਈ 01.09.2026 ਨੂੰ ਅੰਬੇਦਕਰ ਨਗਰ, ਜੈਤੋ ਵਿੱਚ ਅਭਿਸ਼ੇਕ ਸਿੰਘ ਉੱਪਰ ਹੋਈ ਫਾਇਰਿੰਗ ਦੇ ਮਾਮਲੇ ਵਿਚ ਕੀਤੀ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆ ਦੀ ਪਹਿਚਾਣ ਸੁਰਿੰਦਰ ਸਿੰਘ ਉਰਫ ਗਗਨੀ ਪੁੱਤਰ ਪੁੱਤਰ ਮਨਜੀਤ ਸਿੰਘ ਵਾਸੀ ਸ਼ੌ ਰਾਮ ਵਾਸੀ ਅੰਬੇਦਕਰ ਨਗਰ, ਜੈਤੋ ਅਤੇ ਸਾਹਿਲ ਉਰਫ ਹੈਪੀ ਪੁੱਤਰ ਗੁਰਬਚਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ 4/6 ਜੈਤੋ ਦੇ ਵਜੋ ਹੋਈ ਹੈ।
ਪੁਲਿਸ ਪਾਰਟੀ ਵੱਲੋ ਇਹਨਾ ਪਾਸੋ ਵਾਰਦਾਤ ਦੌਰਾਨ ਵਰਤਿਆ ਗਿਆ ਪਿਸਟਲ ਗਲੋਕ 9MM ਅਤੇ ਤਿੰਨ ਜਿੰਦਾ ਰੌਦ ਵੀ ਬਰਾਮਦ ਕੀਤੇ ਗਏ ਹਨ। ਜੋ ਦੋਨੋ ਹੀ ਦੋਸ਼ੀ ਜੈਤੋ ਦੇ ਵਸਨੀਕ ਹਨ ਅਤੇ ਇਹਨਾ ਦੋਹਾ ਦੋਸ਼ੀਆ ਦੇ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਅਤੇ ਹੋਰ ਵੱਖ-ਵੱਖ ਸੰਗੀਨ ਧਾਰਾਵਾ ਤਹਿਤ ਕੁੱਲ 06 ਮੁੱਕਦਮੇ ਦਰਜ ਰਜਿਸਟਰ ਹਨ। ਜਾਣਕਾਰੀ ਮੁਤਾਬਿਕ 01-09-2026 ਨੂੰ ਰਾਤ ਕਰੀਬ 9:30 ਵਜੇ, ਅੰਬੇਦਕਰ ਨਗਰ, ਜੈਤੋ ਵਿਖੇ ਅਭਿਸ਼ੇਕ ਕੁਮਾਰ ਵਾਸੀ ਸੁਖਚੈਨਪੁਰਾ ਬਸਤੀ, ਜੈਤੋ ਜੋ ਉਹ ਆਪਣੇ ਦੋਸਤ ਦੀਪਕ ਕੁਮਾਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ।
ਇਸ ਦੌਰਾਨ ਸੁਰਿੰਦਰ ਕੁਮਾਰ ਉਰਫ਼ ਗਗਨੀ, ਹੈਪੀ ਅਤੇ 03 ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਦੌਰਾਨ ਸੁਰਿੰਦਰ ਕੁਮਾਰ ਉਰਫ਼ ਗਗਨੀ ਵੱਲੋਂ ਪਿਸਟਲ ਨਾਲ ਉਸ ’ਤੇ ਫਾਇਰ ਕੀਤਾ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। “ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਵਾਰਦਾਤ ਦੇ ਪਿੱਛੇ ਮੁੱਖ ਕਾਰਨ ਦੋਹਾਂ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਸੀ। ਸੁਰਿੰਦਰ ਕੁਮਾਰ ਉਰਫ ਗਗਨੀ ਨੇ ਆਪਣਾ ਗੈਂਗ ਬਣਾਇਆ ਹੈ।

LEAVE A REPLY

Please enter your comment!
Please enter your name here