ਪੰਜਾਬ ਫਰੀਦਕੋਟ ਸਿਹਤ ਵਿਭਾਗ ਵੱਲੋਂ ਨਕਲੀ ਘਿਓ ਦਾ ਪਰਦਾਫਾਸ਼/ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਜ਼ਬਤ/ ਗ੍ਰੇਟਰ ਨੋਇਡਾ ਤੋਂ ਟੈਂਕਰ ਰਾਹੀਂ ਲਿਆਂਦਾ ਸੀ ਘਿਓ By admin - September 13, 2026 0 1 Facebook Twitter Pinterest WhatsApp ਫਰੀਦਕੋਟ ਸਿਹਤ ਵਿਭਾਗ ਨੇ ਜੀਐਸਟੀ ਦੇ ਇੰਟੈਲੀਜਂਸ ਵਿੰਗ ਦੀ ਸੂਚਨਾ ਤੇ ਵੱਡੀ ਕਾਰਵਾਈ ਕਰਦਿਆਂ ਹਜ਼ਾਰਾਂ ਲੀਟਰ ਨਕਲੀ ਦੇਸੀ ਘਿਓ ਦਾ ਪਰਦਾਫਾਸ਼ ਕੀਤਾ ਹੈ। ਸਿਹਤ ਵਿਭਾਗ ਨੇ 22 ਹਜ਼ਾਰ ਲੀਡਰ ਸ਼ੱਕੀ ਦੇਸੀ ਘਿਓ ਜਬਤ ਕੀਤਾ ਹੈ। ਗ੍ਰੇਟਰ ਨੋਇਡਾ ਤੋਂ ਇਕ ਟੈਂਕਰ ਵਿਚ ਭਰ ਕੇ ਲਿਆਂਦਾ ਗਿਆ ਇਹ ਘਿਓ ਕੋਟਕਪੂਰਾ ਦੀ ਇਕ ਨਿੱਜੀ ਦੁੱਧ ਫੈਕਟਰੀ ਵਿਚ ਜਾ ਰਿਹਾ ਹੈ। ਵਿਭਾਗ ਨੇ ਘਿਓ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਇਸ ਨੂੰ ਜ਼ਬਤ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੀਐਸਟੀ ਦੇ ਇੰਟੈਲੀਜਸ ਵਿੰਗ ਨੇ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਸੀ ਕਿ ਗ੍ਰੇਟਰ ਨੋਇਡਾ ਤੋਂ 22 ਹਜ਼ਾਰ ਲੀਟਰ ਦੇ ਕਰੀਬ ਸ਼ੱਕੀ ਦੇਸੀ ਘਿਓ ਨਾਲ ਭਰਿਆ ਟੈਂਕਰ ਕੋਟਕਪੂਰਾ ਦੀ ਇੱਕ ਨਿੱਜੀ ਦੁੱਧ ਫੈਕਟਰੀ ਦੇ ਵਿੱਚ ਜਾ ਰਿਹਾ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਅੱਧੀ ਰਾਤ ਨੂੰ ਪਹੁੰਚੇ ਇਸ ਟੈਂਕਰ ਦੇ ਵਿੱਚ ਭਰੇ ਹੋਏ ਸ਼ੱਕੀ ਦੇਸੀ ਘਿਓ ਦੇ ਸੈਂਪਲ ਲਏ ਗਏ ਅਤੇ ਪਹਿਲ ਦੇ ਅਧਾਰ ਤੇ ਇਸ ਨੂੰ ਖਰੜ ਲੈਬਾਟਰੀ ਵਿੱਚੋਂ ਟੈਸਟ ਕਰਵਾਇਆ ਗਿਆ ਜੋ ਕਿ ਫੇਲ ਪਾਏ ਗਏ। ਸਿਹਤ ਵਿਭਾਗ ਵੱਲੋਂ ਇਸ ਟੈਂਕਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੁਲਿਸ ਕਸਟਡੀ ਵਿੱਚ ਦਿੱਤਾ ਗਿਆ ਅਤੇ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਹੁਣ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੋਰਤਲਬ ਹੈ ਕੀ ਤਿਉਹਾਰਾਂ ਦੇ ਦਿਨ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਮਿਲਾਵਟੀ ਚੀਜ਼ਾਂ ਦੀ ਬਾਜ਼ਾਰ ਵਿੱਚ ਭਰਮਾਰ ਹੁੰਦੀ ਹੈ ਅਜਿਹੇ ਵਿੱਚ ਐਨੀ ਵੱਡੀ ਮਾਤਰਾ ਦੇ ਵਿੱਚ ਨਕਲੀ ਘਿਓ ਬਾਜ਼ਾਰ ਵਿੱਚ ਪਹੁੰਚਣ ਨਾਲ ਇਲਾਕੇ ਵਿੱਚ ਕਾਫੀ ਚਰਚਾ ਬਣੀ ਹੋਈ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਹੁਣ ਇੱਕ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ ਕਿ ਉਹਨਾਂ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਵਿੱਚ ਕੋਈ ਵੀ ਚੀਜ਼ ਸ਼ੁੱਧ ਨਹੀਂ ਮਿਲ ਰਹੀ।