ਪੰਜਾਬ ਗੁਰਦਾਸਪੁਰ ’ਚ ਪਲਟੀ ਤੀਰਥ ਯੋਜਨਾ ਵਾਲੀ ਬੱਸ/ ਸ਼ਰਧਾਲੂ ਛੱਡ ਕੇ ਵਾਪਸ ਪਰਤਿਆ ਹਾਦਸਾ/ ਖਾਲੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ By admin - September 10, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਬਰਿਰਾਮਪੁਰ ਰੋਡ ਤੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਮੁੱਖ ਮੰਤਰੀ ਤੀਰਥ ਯੋਜਨਾ ਵਾਲੀ ਬੱਸ ਸੰਤੁਲਨ ਵਿਗੜਣ ਕਾਰਨ ਪਲਟ ਗਈ। ਜਾਣਕਾਰੀ ਅਨੁਸਾਰ ਬੱਸ ਮਥੁਰਾ ਵਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਕਰਵਾ ਕੇ ਵਾਪਸ ਪਰਤ ਰਹੀ ਸੀ ਕਿ ਪਿੰਡ ਬਰਨਾਲਾ ਨੇੜ ਵਾਹਨ ਨੂੰ ਓਵਰਟੇਕ ਕਰਦਿਆਂ ਅਚਾਨਕ ਸੰਤੁਲਨ ਵਿਗੜਣ ਕਾਰਨ ਪਲਟ ਗਈ। ਬੱਸ ਖਾਲੀ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਹਾਦਸੇ ਸਮੇਂ ਬੱਸ ਵਿਚ ਕੇਵਲ ਡਰਾਈਵਰ ਤੇ ਕੰਡਕਟਰ ਮੌਜੂਦ ਸਨ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਕੰਟਰੋਲ ਰੂਮ ਤੋਂ ਸੋਚਣਾ ਮਿਲਦੇ ਸੀ ਕੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਮੌਕੇ ਤੇ ਪਹੁੰਚੇ ਅਤੇ ਜਖਮੀ ਬੱਸ ਚਾਲਕ ਅਤੇ ਉਸਦੇ ਹੈਲਪਰਾਂ ਕੋਲੋਂ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ।