ਪੰਜਾਬ ਗੁਰਦਾਸਪੁਰ ਦੀ ਧੀ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਮਿਹਨਤ ਬਲਬੂਤੇ ਪੂਰਾ ਕੀਤਾ ਪਾਇਲਟ ਬਣਨ ਦਾ ਸੁਪਨਾ/ ਤਿੰਨ ਵਾਰ ਅਸਫਲ ਰਹਿਣ ਬਾਦ ਵੀ ਨਹੀਂ ਮੰਨੀ ਹਾਰ By admin - September 10, 2026 0 1 Facebook Twitter Pinterest WhatsApp ਗੁਰਦਾਸਪੁਰ ਦੀ ਧੀ ਦੀਪਨੂਰ ਸਹੋਤਾ ਨੇ ਮਹਿਲਾ ਪਾਇਲਟ ਬਣ ਕੇ ਜ਼ਿਲ੍ਹਾ ਗੁਰਦਾਸਪੁਰ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਦੀਪਨੂਰ ਨੇ ਆਪਣੀ ਸਖਤ ਮਿਹਨਤ ਬਲਬੂਤੇ ਪਾਇਲਟ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਉਸ ਨੇ ਤਿੰਨ ਵਾਰ ਅਸਫਲ ਰਹਿਣ ਦੇ ਬਾਵਜੂਦ ਹਾਰ ਨਹੀਂ ਮੰਨੀ ਅਤੇ ਅਖੀਰ ਚੌਥੀ ਵਾਰ ਕੋਸ਼ਨ ਦੇ ਬਾਦ ਆਰਮਡ ਫੋਰਸ ਵਿਚ ਕਾਮਯਾਬੀ ਮਿਲੀ ਹੈ। ਉਸ ਵੱਲੋਂ ਆਪਣੀ ਅਗਲੀ ਟਰੇਨਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਆਪਣੀ ਮੁਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਗ੍ਰੈਜੂਏਸ਼ਨ ਕਰਨ ਲਈ ਚਲੀ ਗਈ ਸੀ ਅਤੇ ਇਸ ਦੌਰਾਨ ਹੀ ਉਸਨੇ ਐਨਸੀਸੀ ਰਾਹੀਂ ਸਰਟੀਫਿਕੇਟ ਹਾਸਿਲ ਕਰ ਲਿਆ ਤੇ ਨਾਲ ਹੀ ਮਾਈ ਭਾਗੋ ਇੰਸਟੀਚਿਊਟ ਚੰਡੀਗੜ੍ਹ ਵਿੱਚ ਇਹ ਵੀ ਦਾਖਲਾ ਲਿਆ। ਹਾਲਾਂਕਿ ਤਿੰਨ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਆਖਰ ਆਪਣੀ ਮਿਹਨਤ ਦੀ ਬਦੌਲਤ ਚੌਥੀ ਵਾਰ ਉਸ ਨੂੰ ਆਰਮਡ ਫੋਰਸ ਵਿੱਚ ਕਾਮਯਾਬੀ ਮਿਲ ਗਈ ਤੇ ਹੁਣ ਉਸਨੇ ਆਪਣੀ ਅਗਲੀ ਟ੍ਰੇਨਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੀਪਨੂਰ ਆਪਣੀ ਸਫਲਤਾ ਦਾ ਕ੍ਰੈਡਿਟ ਆਪਣੇ ਪਰਿਵਾਰ ਨੂੰ ਦਿੰਦੀ ਹੈ ਜਿਸਨੇ ਹਮੇਸ਼ਾ ਉਸਨੂੰ ਸਹਿਯੋਗ ਕੀਤਾ ਤੇ ਕਦੀ ਉਸ ਤੇ ਵਾਧੂ ਬੋਝ ਨਹੀਂ ਪਾਇਆ।