ਜਗਰਾਉਂ ਨੇੜੇ ਹਾਦਸੇ ’ਚ ਬਜ਼ੁਰਗ ਦੀ ਮੌਤ, ਪਤਨੀ ਜ਼ਖਮੀ/ ਸਕਾਰਪੀਓ ਨੇ ਐਕਟਿਵਾ ਸਵਾਰਾਂ ਨੂੰ ਮਾਰੀ ਟੱਕਰ/ ਜਗਰਾਓਂ ਤੋਂ ਸਿੱਧਵਾਂ ਬੇਟ ਵੱਲ ਜਾਂਦੀ ਸੜਕ ਦੀ ਘਟਨਾ

0
2

ਜਗਰਾਓਂ ਤੋਂ ਸਿੱਧਵਾਂ ਬੇਟ ਵੱਲ ਜਾਂਦੀ ਸੜਕ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਸਕਾਰਪੀਓ ਗੱਡੀ ਦੀ ਐਕਟਿਵਾ ਸਵਾਰ ਪਤੀ-ਪਤਨੀ ਨਾਲ ਟੱਕਰ ਹੋ ਗਈ। ਹਾਦਸੇ ਵਿਚ 60 ਸਾਲਾ ਜਸਵੰਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੁਰਦੀਪ ਕੌਰ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਜਣੇ ਰੋਜ਼ਾਨਾ ਵਾਂਗ ਗੁਰਦੁਆਰਾ ਭੋਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸੀ ਕਿ ਰਸਤੇ ਵਚਿ ਸਕਾਰਪੀਓ ਸਵਾਰ ਲੜਕੀਆਂ ਨੇ ਟੱਕਰ ਮਾਰ ਦਿੱਤੀ। ਜਸਵੰਤ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਕਾਰਪੀਓ ਸਵਾਰ ਲੜਕੀਆਂ ਪਿੰਡ ਭੂੰਦੜੀ ਵਾਸੀ ਦੱਸੀਆਂ ਜਾ ਰਹੀਆਂ ਹਨ। ਹਾਦਸੇ ਤੋਂ ਬਾਅਦ ਸਕਾਰਪੀਓ ਵਿੱਚ ਸਵਾਰ ਲੜਕੀਆਂ ਨੇ ਜ਼ਖਮੀ ਦੰਪਤੀ ਨੂੰ ਹਸਪਤਾਲ ਪਹੁੰਚਾਇਆ। ਪਹਿਲਾਂ ਦੋਵਾਂ ਨੂੰ ਜਗਰਾਉਂ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ। ਪਰਿਵਾਰ ਨੂੰ ਜਦੋਂ ਇਸ ਹਾਦਸੇ ਦੀ ਖ਼ਬਰ ਮਿਲੀ ਤਾਂ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿ੍ਤਕ ਦੇ ਭਰਾ ਨੇ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here